ਪੜਚੋਲ ਕਰੋ
ਤਣਾਅ ਬਣ ਸਕਦਾ ਮਾਈਗ੍ਰੇਨ ਦੀ ਵਜ੍ਹਾ, ਜਾਣੋ ਸਿਹਤ ਮਾਹਿਰਾਂ ਤੋਂ ਕਿਵੇਂ ਕਰੀਏ ਬਚਾਅ
ਮਾਈਗ੍ਰੇਨ (Migraine) ਇੱਕ ਗੰਭੀਰ ਅਤੇ ਪੇਚੀਦਾ ਤਰ੍ਹਾਂ ਦਾ ਸਿਰਦਰਦ ਹੁੰਦਾ ਹੈ, ਜੋ ਅਕਸਰ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਚੱਲ ਸਕਦਾ ਹੈ। ਇਹ ਸਿਰਫ਼ ਸਿਰਦਰਦ ਨਹੀਂ ਹੈ; ਇਸ ਵਿੱਚ ਹੋਰ ਲੱਛਣ ਵੀ ਸ਼ਾਮਲ ਹੋ ਸਕਦੇ ਹਨ।
( Image Source : Freepik )
1/6

ਇਸ ਰੋਗ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਾਣ-ਪੀਣ 'ਚ ਗੜਬੜੀ ਤੇ ਕੁਝ ਸਰੀਰਕ ਦੋਸ਼ ਇਸ ਰੋਗ ਨੂੰ ਹੱਲਾਸ਼ੇਰੀ ਦਿੰਦੇ ਹਨ। ਤਲਿਆ ਤੇ ਭਾਰੀ ਭੋਜਨ ਨਾਲ ਵੀ ਦਰਦ ਹੋ ਸਕਦਾ ਹੈ। ਥਾਇਰਾਇਡ ਗ੍ਰੰਥੀ 'ਚ ਖ਼ਰਾਬੀ ਵੀ ਇਸ ਰੋਗ ਦਾ ਕਾਰਨ ਬਣ ਸਕਦੀ ਹੈ।
2/6

ਇਸ ਦਾ ਬਹੁਤਾ ਸਬੰਧ ਤਣਾਅ ਨਾਲ ਹੀ ਹੈ। ਇਸ ਲਈ ਤਣਾਅ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ। ਜਿਹੜੇ ਲੋਕ ਦਿਮਾਗ਼ੀ ਕੰਮਾਂ ਵਿਚ ਵਧੇਰੇ ਗ੍ਰਸਤ ਰਹਿੰਦੇ ਹਨ, ਉਨ੍ਹਾਂ ਨੂੰ ਇਹ ਤਕਲੀਫ਼ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
Published at : 06 Dec 2024 10:18 PM (IST)
ਹੋਰ ਵੇਖੋ





















