10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...
ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਨਵੇਂ ਸਾਲ ਦੀ ਵੱਡੀ ਖੁਸ਼ਖਬਰੀ ਆਈ ਹੈ। CSC ਈ-ਗਵਰਨੈਂਸ ਸਰਵਿਸਿਜ਼ ਇੰਡੀਆ (ਆਧਾਰ) ਵੱਲੋਂ ਸੁਪਰਵਾਈਜ਼ਰ/ਓਪਰੇਟਰ ਦੇ 282 ਅਹੁਦਿਆਂ ‘ਤੇ ਭਰਤੀ ਲਈ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ...

ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਨਵੇਂ ਸਾਲ ਦੀ ਵੱਡੀ ਖੁਸ਼ਖਬਰੀ ਆਈ ਹੈ। CSC ਈ-ਗਵਰਨੈਂਸ ਸਰਵਿਸਿਜ਼ ਇੰਡੀਆ (ਆਧਾਰ) ਵੱਲੋਂ ਸੁਪਰਵਾਈਜ਼ਰ/ਓਪਰੇਟਰ ਦੇ 282 ਅਹੁਦਿਆਂ ‘ਤੇ ਭਰਤੀ ਲਈ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ‘ਚ 10ਵੀਂ, 12ਵੀਂ ਅਤੇ ITI ਪਾਸ ਉਮੀਦਵਾਰਾਂ ਨੂੰ ਅਰਜ਼ੀ ਦੇਣ ਦਾ ਮੌਕਾ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਨਿਯੁਕਤੀਆਂ ਜ਼ਿਲ੍ਹਾ ਪੱਧਰ ‘ਤੇ ਕੀਤੀਆਂ ਜਾਣਗੀਆਂ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਉਮੀਦ ਹੋਰ ਵੱਧ ਗਈ ਹੈ।
ਕਿੰਨੇ ਅਹੁਦੇ, ਕਿੱਥੇ ਹੋਵੇਗੀ ਭਰਤੀ
ਆਧਾਰ ਸੁਪਰਵਾਈਜ਼ਰ/ਓਪਰੇਟਰ ਭਰਤੀ 2026 ਤਹਿਤ ਦੇਸ਼ ਦੇ ਕਈ ਰਾਜਾਂ ਵਿੱਚ ਅਹੁਦੇ ਭਰੇ ਜਾਣਗੇ। ਕੁੱਲ ਅਹੁਦਿਆਂ ਦੀ ਗਿਣਤੀ ਲਗਭਗ 282 ਹੈ, ਜਿਸ ਵਿੱਚ ਜ਼ਿਲ੍ਹਾ ਪੱਧਰ ਦੀ ਮੈਨਪਾਵਰ ਵੀ ਸ਼ਾਮਲ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਬਿਹਾਰ, ਝਾਰਖੰਡ, ਰਾਜਸਥਾਨ, ਤਮਿਲਨਾਡੂ, ਕਰਨਾਟਕ, ਕੇਰਲ ਸਮੇਤ ਕਈ ਰਾਜਾਂ ਵਿੱਚ ਭਰਤੀਆਂ ਕੱਢੀਆਂ ਗਈਆਂ ਹਨ। ਸਿਰਫ਼ ਉੱਤਰ ਪ੍ਰਦੇਸ਼ ਵਿੱਚ 23 ਅਹੁਦੇ, ਮੱਧ ਪ੍ਰਦੇਸ਼ ਵਿੱਚ 28, ਮਹਾਰਾਸ਼ਟਰ ਵਿੱਚ 20 ਅਤੇ ਪੰਜਾਬ ਵਿੱਚ 12 ਅਹੁਦੇ ਨਿਰਧਾਰਤ ਕੀਤੇ ਗਏ ਹਨ।
ਵਿੱਦਿਅਕ ਯੋਗਤਾ ਕੀ ਚਾਹੀਦੀ ਹੈ
ਇਸ ਭਰਤੀ ਲਈ ਅਰਜ਼ੀ ਦੇਣ ਵਾਸਤੇ ਉਮੀਦਵਾਰ ਕੋਲ ਹੇਠ ਲਿਖੀਆਂ ਵਿੱਚੋਂ ਕੋਈ ਇੱਕ ਯੋਗਤਾ ਹੋਣੀ ਲਾਜ਼ਮੀ ਹੈ:
12ਵੀਂ (ਇੰਟਰਮੀਡੀਏਟ/ਸੀਨੀਅਰ ਸੈਕੰਡਰੀ) ਪਾਸ
10ਵੀਂ ਪਾਸ + 2 ਸਾਲ ਦਾ ITI
10ਵੀਂ ਪਾਸ + 3 ਸਾਲ ਦਾ ਪੋਲਿਟੈਕਨਿਕ ਡਿਪਲੋਮਾ
ਇਸ ਤੋਂ ਇਲਾਵਾ, ਉਮੀਦਵਾਰ ਕੋਲ UIDAI ਵੱਲੋਂ ਅਧਿਕ੍ਰਿਤ ਏਜੰਸੀ ਦੁਆਰਾ ਜਾਰੀ ਕੀਤਾ ਆਧਾਰ ਓਪਰੇਟਰ ਜਾਂ ਸੁਪਰਵਾਈਜ਼ਰ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਸਰਟੀਫਿਕੇਟ ਤੋਂ ਬਿਨਾਂ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।
ਉਮਰ ਸੀਮਾ ਅਤੇ ਵੇਤਨ
ਇਸ ਭਰਤੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਨਿਰਧਾਰਤ ਕੀਤੀ ਗਈ ਹੈ। ਵੱਧ ਤੋਂ ਵੱਧ ਉਮਰ ਸੀਮਾ ਦਾ ਜ਼ਿਕਰ ਨੋਟੀਫਿਕੇਸ਼ਨ ਵਿੱਚ ਨਹੀਂ ਕੀਤਾ ਗਿਆ ਹੈ ਅਤੇ ਉਮਰ ਵਿੱਚ ਛੋਟ ਸਰਕਾਰੀ ਨਿਯਮਾਂ ਅਨੁਸਾਰ ਲਾਗੂ ਹੋਵੇਗੀ।
ਵੇਤਨ ਦੀ ਗੱਲ ਕਰੀਏ ਤਾਂ ਚੁਣੇ ਗਏ ਉਮੀਦਵਾਰਾਂ ਨੂੰ ਰਾਜ ਸਰਕਾਰ ਵੱਲੋਂ ਨਿਰਧਾਰਤ ਅਰਧ-ਕੁਸ਼ਲ ਮਜ਼ਦੂਰ ਦਾ ਘੱਟੋ-ਘੱਟ ਵੇਤਨ ਦਿੱਤਾ ਜਾਵੇਗਾ, ਜੋ ਰਾਜ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।
ਅਰਜ਼ੀ ਦੀਆਂ ਜ਼ਰੂਰੀ ਤਾਰੀਖਾਂ
ਆਨਲਾਈਨ ਅਰਜ਼ੀ ਸ਼ੁਰੂ: 27 ਦਸੰਬਰ 2025
ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ: 31 ਜਨਵਰੀ 2026
ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਖ਼ਰੀ ਤਾਰੀਖ ਦੀ ਉਡੀਕ ਨਾ ਕਰਨ ਅਤੇ ਸਮੇਂ ‘ਤੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰ ਲੈਣ।
ਚੋਣ ਪ੍ਰਕਿਰਿਆ ਕਿਵੇਂ ਹੋਵੇਗੀ
ਇਸ ਭਰਤੀ ਵਿੱਚ ਚੋਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਧਾਰ ਸੁਪਰਵਾਈਜ਼ਰ/ਓਪਰੇਟਰ ਦੀ ਪ੍ਰੀਖਿਆ ਦੇਣੀ ਹੋਵੇਗੀ। ਪ੍ਰੀਖਿਆ ਲਈ ਅਰਜ਼ੀ ਕਰਨ ‘ਤੇ ਸੰਬੰਧਤ ਰਾਜ ਦੀ ਟੀਮ ਨੂੰ ਇਜਾਜ਼ਤ ਲਈ ਬੇਨਤੀ ਭੇਜੀ ਜਾਵੇਗੀ। ਇਜਾਜ਼ਤ ਮਿਲਣ ਤੋਂ ਬਾਅਦ ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਣਗੇ। ਇਸ ਤੋਂ ਬਾਅਦ UIDAI LMS ਸਰਟੀਫਿਕੇਸ਼ਨ ਵੀ ਲਾਜ਼ਮੀ ਹੋਵੇਗੀ। LMS ਆਈਡੀ ਅਤੇ ਪਾਸਵਰਡ ਬਣਨ ਅਤੇ ਮਨਜ਼ੂਰ ਹੋਣ ਤੋਂ ਬਾਅਦ ਉਮੀਦਵਾਰ ਸਰਟੀਫਿਕੇਸ਼ਨ ਪ੍ਰੀਖਿਆ ਦੇ ਸਕਣਗੇ।
ਕਿਵੇਂ ਕਰੋ ਅਰਜ਼ੀ
ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ CSC ਦੀ ਅਧਿਕਾਰਿਕ ਵੈਬਸਾਈਟ cscspv.in ‘ਤੇ ਜਾਣਾ ਹੋਵੇਗਾ। ਆਧਾਰ ਸੁਪਰਵਾਈਜ਼ਰ ਪ੍ਰੀਖਿਆ ਲਈ ਵੱਖਰੇ ਲਿੰਕ ਰਾਹੀਂ ਰਜਿਸਟ੍ਰੇਸ਼ਨ ਕਰਨੀ ਪਵੇਗੀ। ਧਿਆਨ ਰਹੇ ਕਿ VLE (ਵਿਲੇਜ ਲੈਵਲ ਐਂਟਰਪ੍ਰਨਿਊਰ) ਇਸ ਭਰਤੀ ਲਈ ਯੋਗ ਨਹੀਂ ਹਨ।
Education Loan Information:
Calculate Education Loan EMI






















