ਲਖਨਊ: ਆਜ਼ਾਦੀ ਦਿਹਾੜੇ ਮੌਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਰੇ ਮੱਦਰਸਿਆਂ ਵਿੱਚ ਰਾਸ਼ਟਰ ਗਾਣ ਗਾਏ ਜਾਣ ਦੇ ਹੁਕਮ ਦਿੱਤੇ ਸੀ। ਇਸ ਦੇ ਨਾਲ ਹੀ ਸਰਕਾਰ ਨੇ ਇਨ੍ਹਾਂ ਦੀ ਵੀਡੀਓ ਬਣਾਉਣ ਲਈ ਕਿਹਾ ਸੀ। ਹੁਣ ਯੂ.ਪੀ. ਸਰਕਾਰ ਨੇ ਸਾਰੇ ਮੱਦਰਸਿਆਂ ਤੋਂ 15 ਅਗਸਤ ਦੇ ਵੀਡੀਓ ਮੰਗਵਾਏ ਹਨ।
ਇਸ ਮਗਰੋਂ ਜਿਨ੍ਹਾਂ ਮਦਰੱਸਿਆਂ ਨੇ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ, ਉਨ੍ਹਾਂ ਉੱਤੇ ਕਾਰਵਾਈ ਹੋਏਗੀ। ਇਸ ਲਈ ਹੁਣ ਇਹ ਵੀਡੀਓ ਦੀ ਜਾਂਚ ਕੀਤੀ ਜਾਵੇਗੀ। ਤਕਰੀਬਨ 20 ਹਜ਼ਾਰ ਮੱਦਰਸਿਆਂ ਦੀ ਨਿਗਰਾਨੀ ਲਈ ਸਭ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। 20 ਹਜ਼ਾਰ ਮੱਦਰਸਿਆਂ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ, ਇਸ ਦਾ ਕੋਈ ਹਿਸਾਬ ਨਹੀਂ।
ਇਹ ਹੁਕਮ ਮੱਦਰਸਾ ਸਿੱਖਿਆ ਪ੍ਰੀਸ਼ਦ ਨੇ ਜਾਰੀ ਕੀਤਾ ਸੀ। ਇਸ ਹੁਕਮ ਵਿੱਚ ਕਿਹਾ ਗਿਆ ਸੀ ਕਿ ਰਾਜ ਦੇ ਹਰ ਮੱਦਰਸੇ ਵਿੱਚ 15 ਅਗਸਤ ਦਿਨ ਰਾਸ਼ਟਰ ਗਾਣ ਤੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ।