ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਫਾਈਵ ਸਟਾਰ ਹੋਟਲ ਵਿੱਚ ਔਰਤ ਨਾਲ ਹੋਈ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਵਿੱਚ ਹਵਾਈ ਅੱਡੇ ਕੋਲ ਐਰੋਸਿਟੀ ਵਿੱਚ ਫਾਈਵ ਸਟਾਰ ਹੋਟਲ ਦਾ ਸਿਕਿਓਰੀਟੀ ਮੈਨੇਜਰ ਹੋਟਲ ਦੀ ਸਟਾਫ਼ ਮੈਂਬਰ ਨਾਲ ਛੇੜਛਾੜ ਕਰਦਾ ਕੈਮਰੇ ਵਿੱਚ ਕੈਦ ਹੋ ਗਿਆ। ਮੈਨਨੇਜਰ ਦੀ ਪਛਾਣ ਪਵਨ ਦਹੀਆ ਵਜੋਂ ਹੋਈ ਹੈ।

ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਸੀ ਕਿ ਪਵਨ ਦਹੀਆ ਹੋਟਲ ਦੀ ਕਰਮਚਾਰੀ ਔਰਤ ਦੀ ਸਾੜੀ ਦਾ ਪੱਲੂ ਖਿੱਚ ਕੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨਾਲ ਛੇੜਖਾਨੀ ਕਰ ਰਿਹਾ ਸੀ। ਪੀੜਤਾ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਉਸ ਦੇ ਬਿਆਨ ਅਨੁਸਾਰ ਐਰੋਸਿਟੀ ਦੇ ਹੋਟਲ ਪ੍ਰਾਈਡ ਪਲਾਜਾ ਵਿੱਚ ਪਿਛਲੇ 2 ਸਾਲਾਂ ਤੋਂ ਗੈਸਟ ਰਿਲੇਸ਼ਨ ਸੈਕਸ਼ਨ ਵਿੱਚ ਕੰਮ ਕਰ ਰਹੀ ਹੈ।

ਪੀੜੀਤਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਹੋਟਲ ਦਾ ਸਕਿਉਰਿਟੀ ਮੈਨੇਜਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ। 29 ਜੁਲਾਈ ਨੂੰ ਉਸ ਦੇ ਜਨਮ ਦਿਨ ਵਾਲੇ ਦਿਨ ਪਵਨ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ।

ਪੀੜਤਾ ਨੇ ਦੱਸਿਆ ਕਿ ਪਵਨ ਉਸ ਨੂੰ ਆਪਣੇ ਨਾਲ ਰਾਤ ਰੁਕਣ ਲਈ ਮਜਬੂਰ ਕਰ ਰਿਹਾ ਸੀ। ਉਸ ਨੇ ਕ੍ਰੈਡਿਟ ਕਾਰਡ ਕੱਢ ਕੇ ਮਨ ਪਸੰਦ ਦਾ ਤੋਹਫ਼ਾ ਵੀ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਪਵਨ ਦੇ ਕਮਰੇ ਵਿੱਚ ਇਕ ਹੋਰ ਮੁਲਾਜ਼ਮ ਆਉਦਾ ਹੈ ਤੇ ਪੀੜਤਾ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਂਦੀ ਹੈ।