ਪੜਚੋਲ ਕਰੋ
ਅਦਾਕਾਰਾ ਜਯਾ ਪਰਦਾ ਨੇ ਫੜਿਆ ਬੀਜੇਪੀ ਦਾ ਪੱਲਾ, ਆਜਮ ਖ਼ਾਨ ਖਿਲਾਫ ਲੜੇਗੀ ਚੋਣ

ਨਵੀਂ ਦਿੱਲੀ: ਬਾਲੀਵੁੱਡ ਐਕਟਰ ਜਯਾ ਪਰਦਾ ਨੇ ਅੱਜ ਬੀਜੇਪੀ ਦਾ ਪੱਲਾ ਫੜ ਲਿਆ ਹੈ। ਬੀਜੇਪੀ ਦੇ ਮੁੱਖ ਦਫ਼ਤਰ ‘ਚ ਬੀਜੇਪੀ ਨੇਤਾ ਧਰਮੇਂਦਰ ਯਾਦਵ, ਗੌਰਵ ਭਾਟੀਆ ਦੀ ਮੌਜੂਦਗੀ ‘ਚ ਜਯਾ ਨੇ ਪਾਰਟੀ ਦੀ ਮੈਂਬਰਸ਼ਿਪ ਸਵੀਕਾਰ ਕੀਤੀ। ਇਸ ਮੌਕੇ ਜਯਾ ਨੇ ਕਿਹਾ ਕਿ ਸਿਨੇਮਾ ਹੋਵੇ ਜਾਂ ਰਾਜਨੀਤੀ ਮੈਂ ਉਸ ਨੂੰ ਦਿਲ ਤੋਂ ਅਪਨਾਇਆ ਹੈ। ਅੱਜ ਮੈਨੂੰ ਬੀਜੇਪੀ ਦੀ ਮੈਂਬਰ ਬਣਾਇਆ ਗਿਆ ਹੈ, ਮੈਂ ਇਸ ਲਈ ਧੰਨਵਾਦੀ ਹਾਂ। ਖ਼ਬਰਾਂ ਨੇ ਕਿ ਜਯਾ ਨੂੰ ਰਾਮਪੁਰ ਤੋਂ ਆਜਮ ਖ਼ਾਨ ਖਿਲਾਫ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਜਯਾ ਰਾਜਨੀਤੀ ‘ਚ ਆਪਣਾ ਹੱਥ ਅਜ਼ਮਾ ਰਹੀ ਹੈ। ਇਸ ਤੋਂ ਪਹਿਲਾਂ ਜਯਾ ਦੱਖਣੀ ਭਾਰਤ ਦੀ ਪਾਰਟੀ ਟੀਡੀਪੀ, ਸਮਾਜਵਾਦ ਪਾਰਟੀ ਤੇ ਰਾਸ਼ਟਰੀ ਲੋਕਦਲ ‘ਚ ਵੀ ਰਹਿ ਚੁੱਕੀ ਹੈ। 2004 ਤੋਂ 2014 ‘ਚ ਉਹ ਸਮਾਜਵਾਦੀ ਪਾਰਟ ਦੇ ਟਿਕਟ ‘ਤੇ ਸੰਸਦ ਵੀ ਰਹਿ ਚੁੱਕੀ ਹੈ।
ਫ਼ਿਲਮੀ ਦੁਨੀਆ ਤੋਂ ਰਾਜਨੀਤੀ ‘ਚ ਆਈ ਜਯਾ 56 ਸਾਲਾਂ ਦੀ ਹੈ ਤੇ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਜਯਾ ਨੇ ਹਿੰਦੀ ਦੇ ਨਾਲ ਤਮਿਲ, ਤੇਲਗੂ, ਕੰਨੜ ਭਾਸ਼ਾਵਾਂ ‘ਚ ਵੀ ਕੰਮ ਕੀਤਾ ਹੈ।Delhi: Veteran actor and former MP Jaya Prada joins Bharatiya Janata Party. pic.twitter.com/vmZD3H1PSL
— ANI (@ANI) March 26, 2019
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















