ਨਵੀਂ ਦਿੱਲੀ: ਏਅਰ ਇੰਡੀਆ ਦੀ ਬੰਗਲੁਰੂ-ਦਿੱਲੀ ਉਡਾਣ ਦੇ ਪਾਇਲਟ ਤੇ ਕਰੂ ਮੈਂਬਰਾਂ ਵਿੱਚ ਰੋਟੀ ਵਾਲਾ ਡੱਬਾ ਧੋਣ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਕਰਕੇ ਜਹਾਜ਼ ਨੇ ਇੱਕ ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਦਰਅਸਲ ਪਾਇਲਟ ਨੇ ਕਰੂ ਮੈਂਬਰਾਂ ਨੂੰ ਲੰਚ ਬਾਕਸ ਧੋਣ ਲਈ ਕਿਹਾ ਜਿਸ ਦੇ ਬਾਅਦ ਦੋਵੇਂ ਯਾਤਰੀਆਂ ਦੇ ਸਾਹਮਣੇ ਹੀ ਆਪਸ ਵਿੱਚ ਲੜਨ ਲੱਗ ਗਏ।


ਏਵੀਏਸ਼ਨ ਰੈਗੁਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਗਈ। ਏਅਰ ਇੰਡੀਆ ਦੇ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਏਅਰ ਲਾਈਨ ਨੇ ਕਰੂ ਮੈਂਬਰਾਂ ਨੂੰ ਸੰਮਨ ਵੀ ਜਾਰੀ ਕੀਤਾ ਹੈ।

ਦੱਸਿਆ ਜਾਂਦਾ ਹੈ ਕਿ ਏਅਰ ਇੰਡੀਆ ਦੀ ਮਹਿਲਾ ਪਾਇਲਟ ਨੇ ਪਿਛਲੇ ਮਹੀਨੇ ਵੀ ਆਪਣੇ ਸੀਨੀਅਰ ਪਾਇਲਟ 'ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਇਸ ਮਾਮਲੇ ਵਿੱਚ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਸੀ। ਇਹ ਘਟਨਾ ਹੈਦਰਾਬਾਦ ਦੀ ਸੀ ਜਿੱਥੇ ਮਹਿਲਾ ਮੁਲਜ਼ਮ ਪਾਇਲਟ ਨਾਲ ਟਰੇਨਿੰਗ 'ਤੇ ਗਈ ਸੀ। ਇਸ ਤੋਂ ਬਾਅਦ ਮੁਲਜ਼ਮ ਪਾਇਲਟ ਮਹਿਲਾ ਨੂੰ ਡਿਨਰ ਲਈ ਰੇਸਤਰਾਂ ਵਿੱਚ ਲੈ ਗਿਆ ਤੇ ਉਸ ਨਾਲ ਸੋਸ਼ਣ ਕੀਤਾ।