ਪੜਚੋਲ ਕਰੋ
Advertisement
ਏਅਰ ਇੰਡੀਆ ਕਰਕੇ ਲੋਕ ਹੋਏ ਪਰੇਸ਼ਾਨ, 5 ਘੰਟੇ ਸਰਵਰ ਰਿਹਾ ਡਾਊਨ
ਪੰਜ ਘੰਟੇ ਤੋਂ ਜ਼ਿਆਦਾ ਤਕ ਠੱਪ ਰਹਿਣ ਤੋਂ ਬਾਅਦ ਏਅਰ ਇੰਡੀਆ ਦਾ ਸਰਵਰ ਠੀਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਏਅਰ ਇੰਡੀਆ ਦੇ ਸੀਐਮਡੀ ਅਸ਼ਵਿਨੀ ਲੋਹਾਨੀ ਨੇ ਦਿੱਤੀ।
ਨਵੀਂ ਦਿੱਲੀ: ਪੰਜ ਘੰਟੇ ਤੋਂ ਜ਼ਿਆਦਾ ਤਕ ਠੱਪ ਰਹਿਣ ਤੋਂ ਬਾਅਦ ਏਅਰ ਇੰਡੀਆ ਦਾ ਸਰਵਰ ਠੀਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਏਅਰ ਇੰਡੀਆ ਦੇ ਸੀਐਮਡੀ ਅਸ਼ਵਿਨੀ ਲੋਹਾਨੀ ਨੇ ਦਿੱਤੀ। ਉਨ੍ਹਾਂ ਨੇ ਕਿਹਾ, “ਏਅਰ ਇੰਡੀਆ ਦਾ ਸਿਸਟਮ ਹਬਾਲ ਹੋ ਗਿਆ ਹੈ”।
ਏਅਰ ਇੰਡੀਆ ਦਾ ਸਰਵਰ ਸਵੇਰੇ 3:30 ਤੋਂ ਡਾਊਨ ਸੀ। ਇਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਵਰ ‘ਚ ਦਿਕੱਤ ਕਰਕੇ ਇਸਦੀ ਘਰੇਲੂ ਅਤੇ ਇੰਟਰਨੇਸ਼ਨਲ ਫਲਾਈਟਾਂ ‘ਤੇ ਅਸਰ ਪਿਆ। ਏਅਰ ਲਾਈਨ ਦੀ SITA ਸਰਵਰ ‘ਚ ਖਰਾਬੀ ਦੀ ਗੱਲ ਨੂੰ ਕੰਪਨੀ ਨੇ ਖੂਦ ਸਵੀਕਾਰ ਕੀਤਾ ਹੈ।
ਇਸ ਦੌਰਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੇਸ਼ਨਲ ਏਅਰਪੋਰਟ ‘ਤੇ ਯਾਤਰੀ ਪਰੇਸ਼ਾਨ ਨਜ਼ਰ ਆਏ। ਕਈ ਯਾਤਰੀਆਂ ਨੇ ਹਵਾਈ ਅੱਡਿਆਂ ‘ਤੇ ਫੱਸੇ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕੀਤੀ। SITA ਇੱਕ ਮਲਟੀਨੈਸ਼ਨਲ ਇੰਫਾਰਮੈਸ਼ਨ ਤਕਨੀਕੀ ਕੰਪਨੀ ਹੈ ਜੋ ਏਅਰ ਟ੍ਰਾਂਸਪੋਰਟ ਇੰਡਸਟਰੀ ਨੂੰ ਆਈਟੀ ਅਤੇ ਟੇਲੀਕਮਯੂਨਿਕੇਸ਼ਨ ਸਰਵਿਸ ਪ੍ਰੋਵਾਈਡ ਕਰਦੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਪਿਛਲੇ ਸਾਲ 23 ਜੂਨ ਨੂੰ ਹੋਈ ਸੀ, ਜਦੋਂ ਏਅਰਲਾਈਨ ਨੇ ਚੈੱਕ-ਇੰਨ ਸਾਫਟਵੇਅਰ ‘ਚ ਇੱਕ ਤਕਨੀਕੀ ਗੜਬੜ ਨੇ ਪੂਰੇ ਭਾਰਤ ‘ਚ 25 ਉੱਡਾਬਾਂ ‘ਚ ਦੇਰੀ ਕਰ ਦਿੱਤੀ ਸੀ।CMD Air India Ashwani Lohani says, "Air India System restored". Air India flights were affected since airline's SITA server was down all over India & overseas since 3:30 am. https://t.co/sETwuB489Z
— ANI (@ANI) April 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement