ਨਵੀਂ ਦਿੱਲੀ: ਏਅਰ ਇੰਡੀਆ ਨੇ ਮੁੰਬਈ ਤੋਂ ਨਿਊਯਾਰਕ ਦੇ ਜਾਨ ਐਫ ਕੈਨੇਡੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਟਿਕਟਾਂ ਦੀ ਘੱਟ ਵਿਕਰੀ ਤੇ ਘਾਟੇ ਦੀ ਵਜ੍ਹਾ ਕਰਕੇ ਏਅਰ ਇੰਡੀਆ ਨੇ ਇਹ ਫੈਸਲਾ ਲਿਆ ਹੈ। ਦਸੰਬਰ 2018 ਵਿੱਚ ਇਹ ਸਿੱਧੀ ਸਰਵਿਸ ਸ਼ੁਰੂ ਕੀਤੀ ਗਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਘਾਟੇ ਦੇ ਬਾਵਜੂਦ ਏਅਰ ਇੰਡੀਆ ਮੁੰਬਈ ਨੇ ਨੇਵਾਰਕ (ਨਿਊਜਰਸੀ) ਲਈ ਸਿੱਧੀਆਂ ਉਡਾਣਾਂ ਜਾਰੀ ਰੱਖੇਗਾ।
ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ ਨਿਊਯਾਰਕ ਲਈ ਹਫ਼ਤੇ ਵਿੱਚ ਤਿੰਨ ਉਡਾਣਾਂ ਜਾਂਦੀਆਂ ਸਨ। ਫਰਵਰੀ ਵਿੱਚ ਬਾਲਾਕੋਟ ਏਅਰ ਸਟ੍ਰਾਈਕ ਪਿੱਛੋਂ ਪਾਕਿਸਤਾਨ ਨੇ ਆਪਣਾ ਏਅਰਬੇਸ ਬੰਦ ਕਰ ਦਿੱਤਾ ਸੀ। ਏਅਰ ਸਟ੍ਰਾਈਕ ਬਾਅਦ ਏਅਰ ਇੰਡੀਆ ਨੂੰ ਕਾਫੀ ਨੁਕਸਾਨ ਹੋਇਆ।
ਉਸ ਦੌਰਾਨ ਏਅਰ ਇੰਡੀਆ ਵੱਲੋਂ ਇਨ੍ਹਾਂ ਸਿੱਧੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਉਮੀਦ ਸੀ ਕਿ ਜੂਨ ਵਿੱਚ ਇਹ ਦੁਬਾਰਾ ਸ਼ੁਰੂ ਹੋ ਜਾਣਗੀਆਂ ਪਰ ਅਫ਼ਸਰ ਨੇ ਕਿਹਾ ਕਿ ਘਾਟੇ ਕਰਕੇ ਉਹ ਦੁਬਾਰਾ ਸ਼ੁਰੂ ਨਹੀਂ ਕਰਨਾ ਚਾਹੁੰਦੇ।
ਨਿਊਯਾਰਕ ਨੂੰ ਸਿੱਧੀਆਂ ਉਡਾਣਾਂ 'ਤੇ ਬ੍ਰੇਕ, ਬਾਲਾਕੋਟ ਏਅਰਸਟ੍ਰਾਈਕ ਦਾ ਅਸਰ
ਏਬੀਪੀ ਸਾਂਝਾ
Updated at:
20 May 2019 04:13 PM (IST)
ਏਅਰ ਇੰਡੀਆ ਨੇ ਮੁੰਬਈ ਤੋਂ ਨਿਊਯਾਰਕ ਦੇ ਜਾਨ ਐਫ ਕੈਨੇਡੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਟਿਕਟਾਂ ਦੀ ਘੱਟ ਵਿਕਰੀ ਤੇ ਘਾਟੇ ਦੀ ਵਜ੍ਹਾ ਕਰਕੇ ਏਅਰ ਇੰਡੀਆ ਨੇ ਇਹ ਫੈਸਲਾ ਲਿਆ ਹੈ। ਦਸੰਬਰ 2018 ਵਿੱਚ ਇਹ ਸਿੱਧੀ ਸਰਵਿਸ ਸ਼ੁਰੂ ਕੀਤੀ ਗਈ ਸੀ।
- - - - - - - - - Advertisement - - - - - - - - -