ਪੜਚੋਲ ਕਰੋ
Advertisement
ਦੀਵਾਲੀ ਮੌਕੇ ਦਿੱਲੀ ‘ਚ ਚਲਾਏ ਗਏ ਖੂਬ ਪਟਾਖੇ, ਪ੍ਰਦੁਸ਼ਣ ‘ਚ ਵਾਧੇ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਤਕਲੀਫ
ਦੀਵਾਲੀ ‘ਤੇ ਖੂਬ ਪਟਾਖੇ ਚਲਾਏ ਗਏ। ਜਿਸ ਤੋਂ ਬਾਅਦ ਦਿੱਲੀ ‘ਚ ਪ੍ਰਦੁਸ਼ਣ ਦਾ ਪੱਧਰ ਹੋਰ ਵਧ ਗਿਆ। ਹਰ ਪਾਏ ਧੁਏ ਦੀ ਚਾਦਰ ਬੀਝੀ ਨਜ਼ਰ ਆ ਰਹੀ ਹੈ। ਜਿਸ ਨਾਲ ਲੋਕਾਂ ਨੂੰ ਸਾਹ ਲੈਣ ‘ਚ ਕਾਫੀ ਤਕਲੀਫ ਹੋ ਰਹੀ ਹੈ ਇਸ ਦੇ ਨਾਲ ਹੀ ਅੱਖਾਂ ‘ਚ ਜਲਨਨਾਲ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਦੀਵਾਲੀ ‘ਤੇ ਖੂਬ ਪਟਾਖੇ ਚਲਾਏ ਗਏ। ਜਿਸ ਤੋਂ ਬਾਅਦ ਦਿੱਲੀ ‘ਚ ਪ੍ਰਦੁਸ਼ਣ ਦਾ ਪੱਧਰ ਹੋਰ ਵਧ ਗਿਆ। ਹਰ ਪਾਏ ਧੁਏ ਦੀ ਚਾਦਰ ਬੀਝੀ ਨਜ਼ਰ ਆ ਰਹੀ ਹੈ। ਜਿਸ ਨਾਲ ਲੋਕਾਂ ਨੂੰ ਸਾਹ ਲੈਣ ‘ਚ ਕਾਫੀ ਤਕਲੀਫ ਹੋ ਰਹੀ ਹੈ ਇਸ ਦੇ ਨਾਲ ਹੀ ਅੱਖਾਂ ‘ਚ ਜਲਨਨਾਲ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਬੇਸ਼ੱਕ ਦੀਵਾਲੀ ਮੌਕੇ ਸੁਪਰੀਮ ਕੋਰਟ ਵੱਲੋਂ ਪਟਾਖੇ ਚਲਾਉਣ ਦਾ ਸਮਾਂ ਦੋ ਘੰਟੇ ਦਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਲੋਕਾਂ ਨੇ ਖੂਬ ਪਟਾਖੇ ਚਲਾਏ। ਜਿਸ ਕਰਕੇ ਦਿੱਲੀ ਦੀ ਹਵਾ ‘ਚ ਪਟਾਖਿਆਂ ਦੀ ਤੇਜ਼ ਆਵਾਜ਼ ਨਾਲ ਜ਼ਹਿਰੀਲਾ ਧੂਆਂ ਅਤੇ ਰਾਖ ਭਰ ਗਈ ਹੈ। ਚਾਂਦਨੀ ਚੌਕ ਸਣੇ ਕੁਝ ਇਲਾਕਿਆਂ ‘ਚ ਹਵਾ ਦੀ ਗੁਣਵਤਾ ਗੰਭੀਰ ਪੱਧਰ ਤੋਂ ਪਾਰ ਹੋ ਚੁੱਕਿਆ ਹੈ।
ਸਰਕਾਰੀ ਏਜੰਸੀਆਂ ਮੁਤਾਬਕ, ਸੋਮਵਾਰ ਨੂੰ ਸਵੇਰੇ 6:30 ਵਜੇ ਦਿੱਲੀ ਦੀ ਔਸਤ ਹਵਾ ਕੁਆਲਟੀ ਦਾ ਪੱਧਰ 327 ‘ਤੇ ਪਹੁੰਚ ਗਿਆ ਜਦਕਿ ਸ਼ਨੀਵਾਰ ਨੂੰ ਇਹ 302 ਸੀ। ਅੰਕੜਿਆਂ ਮੁਤਾਬਕ ਆਨੰਦ ਵਿਹਾਰ ‘ਚ ਪੀਐਮ-10 ਦਾ ਪੱਧਰ 515 ਦਰਜ ਕੀਤਾ ਗਿਆ। ਦਿੱਲੀ ਦੇ ਨੇੜਲੇ ਇਲਾਕਿਆਂ ਫਰੀਦਾਬਾਦ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਅਤੇ ਨੋਇਡਾ ‘ਚ ਐਤਵਾਰ ਰਾਤ 11 ਵਜੇ ਏਅਰ ਕੁਆਲਟੀ 320, 382, 312 ਅਤੇ 344 ਰਹੀ। ਦਿੱਲੀ ਸਣੇ ਨੋਇਡਾ, ਗੁਰੂਗ੍ਰਾਮ ਅਤੇ ਗਾਜ਼ੀਆਬਾਦ ‘ਚ ਵੀ ਲੋਕਾਂ ਨੇ ਤੈਅ ਸਮੇਂ ਤੋਂ ਜ਼ਿਆਦਾ ਪਟਾਖੇ ਚਲਾਏ।Delhi: Air Quality Index (AQI) at 306 (very poor) in Lodhi Road area. pic.twitter.com/m7VSWTOvJQ
— ANI (@ANI) 27 October 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
Advertisement