ਪੜਚੋਲ ਕਰੋ
Advertisement
ਅਜੈ ਮਾਕਨ ਨੇ ਕਾਂਗਰਸ ਪ੍ਰਧਾਨ ਦੇ ਅਹੂਦੇ ਤੋਂ ਦਿੱਤਾ ਅਸਤੀਫਾ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਪ੍ਰਧਾਨ ਦੇ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰਵਿੰਦਰ ਸਿੰਘ ਲਵਲੀ ਨੂੰ 2015 ‘ਚ ਹੱਟਾ ਕੇ ਅਜੈ ਨੂੰ ਉਨ੍ਹਾਂ ਦੀ ਥਾਂ ਦਿੱਤੀ ਗਈ ਸੀ। ਖ਼ਬਰਾਂ ਨੇ ਕਿ ਅਜੈ ਮਾਕਨ ਨੂੰ ਦਿੱਲੀ ਦੀ ਰਾਜਨੀਤੀ ਤੋਂ ਕੇਂਦਰ ਦੀ ਰਾਜਨੀਤੀ ਵੱਲ ਸ਼ੀਫਟ ਕੀਤਾ ਜਾ ਸਕਦਾ ਹੈ। ਮਾਕਨ ਯੂਪੀਏ ਸਰਕਾਰ ਦੌਰਾਨ ਕੇਂਦਰ ਮੰੰਤਰੀ ਰਹਿ ਚੁੱਕੇ ਹਨ।
ਮਾਕਨ ਦਾ ਅਸਤੀਫਾ ਰਾਹੁਲ ਗਾਂਧੀ ਨੇ ਸਵੀਕਾਰ ਕਰ ਲਿਆ ਹੈ। ਮਾਕਨ ਨੇ ਵੀਰਵਾਰ ਨੂੰ ਹੀ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ। ਨਗਰ ਨਿਗਮ ਚੋਣਾਂ ਤੋਂ ਬਾਅਦ ਵੀ ਮਾਕਨ ਨੇ ਅਸਤੀਫਾ ਦਿੱਤਾ ਸੀ ਪਰ ਉ ਵੇਲੇ ਉਨ੍ਹਾਂ ਦਾ ਅਸਤੀਫਾ ਲਿਆ ਨਹੀਂ ਗਿਆ ਸੀ। ਅਜੈ ਨੇ ਆਪਣੇ ਅਸਤੀਫੇ ਦੀ ਗੱਲ ਨੂੰ ਸੋਸ਼ਲ ਮੀਡੀਆ ਟਵਿਟਰ ‘ਤੇ ਇੱਕ ਪੋਸਟ ਨੂੰ ਸ਼ੇਅਰ ਕਰ ਦੱਸਿਆ ਹੈ।
ਮਾਕਨ ਦਾ ਅਸਤੀਫਾ ਲੋਕਸਭਾ ਚੋਣਾਂ ਦੀ ਤਿਆਰੀਆਂ ਨਾਲ ਜੋੜ੍ਹ ਕੇ ਵੀ ਦੇਖਿਆ ਜਾ ਰਹਿਾ ਹੈ। ਦਿੱਲੀ ‘ਚ ਆਮ ਆਦਮੀ ਅਤੇ ਕਾਂਗਰਸ ਦੇ ਗਠਬੰਧਨ ਦੀ ਖ਼ਬਰਾਂ ਆ ਰਹੀਆਂ ਹਨ ਜਿਨ੍ਹਾਂ ‘ਤੇ ਅਜੈ ਮਾਕਨ ਨੇ ਹਮੇਸ਼ਾ ਇੰਕਾਰ ਕੀਤਾ ਹੈ। ਕਿਹਾ ਜਾਂਦਾ ਹੈ ਕਿ ਮਾਕਨ ਆਪ ਪਾਰਟੀ ਨਾਲ ਗਠਬੰਧਨ ਦੇ ਹਮੇਸ਼ਾ ਖਿਲਾਫ ਰਹੇ ਹਨ। ਹੁਣ ਅੱਗੇ ਕਾਂਗਰਸ ਕੀ ਕਦਮ ਚੁੱਕਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ‘ਚ ਪਤਾ ਲੱਗ ਹੀ ਜਾਵੇਗਾ।2015 विधान सभा के उपरान्त- बतौर @INCDelhi अध्यक्ष-पिछले 4 वर्षों से,दिल्ली कांग्रेस कार्यकर्ताओं द्वारा,कांग्रेस कवर करने वाली मीडिया द्वारा,एवं हमारे नेता @RahulGandhi जी द्वारा,मुझे अपार स्नेह तथा सहयोग मिला है। इन कठिन परिस्थितियों में यह आसान नहीं था! इसके लिए ह्रदय से आभार!
— Ajay Maken (@ajaymaken) January 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਪੰਜਾਬ
ਪੰਜਾਬ
ਪੰਜਾਬ
Advertisement