Ajmer sex scandal: ਰਾਜਸਥਾਨ 'ਚ 1992 ਦੇ ਬਹੁਤ ਚਰਚਿਤ ਅਜਮੇਰ ਸੈਕਸ ਤੇ ਬਲੈਕਮੇਲ ਸਕੈਂਡਲ 'ਚ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਗਿਆ ਹੈ। ਅਦਾਲਤ ਨੇ ਛੇ ਦੋਸ਼ੀਆਂ ਨੂੰ ਦੋਸ਼ੀ ਪਾਇਆ ਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਸਾਰੇ ਛੇ ਦੋਸ਼ੀਆਂ 'ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 


ਇਸ ਤੋਂ ਪਹਿਲਾਂ ਸਵੇਰੇ ਅਜਮੇਰ ਦੀ ਪੋਕਸੋ ਅਦਾਲਤ ਨੇ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਮਾਮਲਾ ਸਥਾਨਕ ਕਾਲਜ ਦੀਆਂ 100 ਤੋਂ ਵੱਧ ਵਿਦਿਆਰਥਣਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਸੀ। 32 ਸਾਲ ਬਾਅਦ ਇਸ ਮਾਮਲੇ 'ਚ ਫੈਸਲਾ ਸੁਣਾਏ ਜਾਣ ਸਮੇਂ ਸਾਰੇ ਦੋਸ਼ੀ ਅਦਾਲਤ 'ਚ ਮੌਜੂਦ ਸਨ।


ਕੀ ਹੈ ਪੂਰਾ ਮਾਮਲਾ ?


ਇਹ ਮਾਮਲਾ 32 ਸਾਲ ਪੁਰਾਣਾ ਹੈ, ਜਦੋਂ ਅਜਮੇਰ ਦੇ ਮਸ਼ਹੂਰ  ਕਾਲਜ ਦੀਆਂ 100 ਤੋਂ ਵੱਧ ਵਿਦਿਆਰਥਣਾਂ ਦੀਆਂ ਫੋਟਾਂ ਖਿੱਚਕੇ ਮੁਲਜ਼ਮਾਂ ਨੇ ਬਲੈਕਮੇਲ ਕੀਤਾ ਸੀ। ਦਰਅਸਲ,ਸਾਲ 1992 'ਚ 100 ਤੋਂ ਵੱਧ ਕਾਲਜ ਵਿਦਿਆਰਥਣਾਂ ਨਾਲ ਸਮੂਹਿਕ ਬਲਾਤਕਾਰ ਕਰਕੇ ਉਨ੍ਹਾਂ ਦੀਆਂ ਨੰਗੀਆਂ ਫੋਟੋਆਂ ਫੈਲਾਉਣ 'ਤੇ ਹੜਕੰਪ ਮਚ ਗਿਆ ਸੀ। ਕਈ ਵਿਦਿਆਰਥਣਾਂ ਬਦਨਾਮੀ ਦੇ ਡਰੋਂ ਖੁਦਕੁਸ਼ੀ ਕਰ ਚੁੱਕੀਆਂ ਹਨ। ਦੱਸ ਦਈਏ ਕਿ ਮੁਲਜ਼ਮਾਂ ਵਿੱਚ ਨਫੀਸ ਚਿਸ਼ਤੀ, ਨਸੀਮ ਉਰਫ ਟਾਰਜ਼ਨ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹੇਲ ਗਨੀ ਅਤੇ ਸਈਦ ਜ਼ਮੀਨ ਹੁਸੈਨ ਸ਼ਾਮਲ ਹਨ। POCSO ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਪਾਇਆ ਹੈ। ਦੋਸ਼ੀ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਫੈਸਲਾ ਸੁਣਾਏ ਜਾਣ 'ਤੇ ਦੁਪਹਿਰ 2 ਵਜੇ ਦੁਬਾਰਾ ਅਦਾਲਤ 'ਚ ਪੇਸ਼ ਕੀਤਾ।




100 ਤੋਂ ਵੱਧ ਕਾਲਜ ਦੀਆਂ ਵਿਦਿਆਰਥਣਾਂ ਨਾਲ ਜ਼ੁਲਮ ਕਰਨ ਵਾਲੇ ਇਹ ਦੋਸ਼ੀ ਜਦੋਂ ਅਦਾਲਤ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸ਼ੀ ਐਲਾਨੇ ਜਾਣ ਤੋਂ ਪਹਿਲਾਂ ਉਹ ਇੱਕ-ਦੂਜੇ ਵੱਲ ਦੇਖ ਕੇ ਮੁਸਕਰਾਉਂਦੇ ਨਜ਼ਰ ਆਏ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਅਜਮੇਰ ਜੇਲ੍ਹ ਭੇਜ ਦਿੱਤਾ ਗਿਆ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।