ਬੀਜੇਪੀ ਦੇ ਇਸ਼ਾਰੇ 'ਤੇ ਹੋ ਰਹੇ ਕਿਸਾਨਾਂ 'ਤੇ ਪਥਰਾਅ: ਅਖਿਲੇਸ਼ ਯਾਦਵ ਦਾ ਤਿੱਖਾ ਹਮਲਾ
ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ, 'ਅਜੇ ਭਾਜਪਾ ਦੇ ਇਸ਼ਾਰੇ 'ਤੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ 'ਤੇ ਪਥਰਾਅ ਕੀਤਾ ਹੈ। ਸਾਰਾ ਦੇਸ਼ ਦੇਖ ਰਿਹਾ ਹੈ ਕਿ ਬੀਜੇਪੀ ਕੁਝ ਪੂੰਜੀਪਤੀਆਂ ਲਈ ਕਿਵੇਂ ਦੇਸ਼ ਦੇ ਭੋਲੇ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਸਿੰਘੂ ਬਾਰਡਰ 'ਤੇ ਸਥਾਨਕ ਲੋਕ ਪ੍ਰਦਰਸ਼ਨ ਸਥਾਨ ਨੂੰ ਖਾਲੀ ਕਰਾਉਣ ਲਈ ਪਹੁੰਚ ਗਏ ਹਨ। ਉੱਥੇ ਹੀ ਕਿਸਾਨਾਂ ਤੇ ਸਥਾਨਕ ਲੋਕਾਂ ਦੇ ਵਿਚ ਪੱਥਰਬਾਜ਼ੀ ਹੋਈ ਹੈ। ਇਸ ਦੌਰਾਨ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਇਸ ਪੂਰੀ ਘਟਨਾ ਬਾਰੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ।
अभी भाजपाई उत्पातियों ने सिंघु बार्डर पर किसानों के आंदोलन पर पथराव किया है। सारा देश देख रहा है कि भाजपा कुछ पूँजीपतियों के लिए कैसे देश के भोले किसानों पर अत्याचार कर रही है। भाजपा की साज़िश और बच्चों, महिलाओं व बुजुर्गों किसानों पर की जाने वाली निर्दयता घोर निंदनीय है।
— Akhilesh Yadav (@yadavakhilesh) January 29, 2021
ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ, 'ਅਜੇ ਭਾਜਪਾ ਦੇ ਇਸ਼ਾਰੇ 'ਤੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ 'ਤੇ ਪਥਰਾਅ ਕੀਤਾ ਹੈ। ਸਾਰਾ ਦੇਸ਼ ਦੇਖ ਰਿਹਾ ਹੈ ਕਿ ਬੀਜੇਪੀ ਕੁਝ ਪੂੰਜੀਪਤੀਆਂ ਲਈ ਕਿਵੇਂ ਦੇਸ਼ ਦੇ ਭੋਲੇ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ। ਬੀਜੇਪੀ ਦੀ ਸਾਜ਼ਿਸ਼ 'ਤੇ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗ ਕਿਸਾਨਾਂ 'ਤੇ ਕੀਤੀ ਜਾਣ ਵਾਲਾ ਜ਼ੁਲਮ ਨਿੰਦਣਯੋਗ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ