ਪੜਚੋਲ ਕਰੋ
Advertisement
24 ਘੰਟਿਆਂ 12 ਕਤਲ, ਬਾਦਮਾਸ਼ਾਂ ਦੇ ਹੌਸਲੇ ਬੁਲੰਦ
ਪਿਛਲੇ 24 ਘੰਟੇ ‘ਚ ਹੋਏ ਕਤਲਾਂ ਦੀਆਂ ਵਾਰਦਾਤਾਂ ਨਾਲ ਉੱਤਰ ਪ੍ਰਦੇਸ਼ ਦਹਿਲ ਗਿਆ ਹੈ। ਕਾਨੂੰਨ ਵਿਵਸਥਾ, ਅਪਰਾਧ ਸਮਾਜ ਨੂੰ ਲੈ ਕੇ ਕੀਤੇ ਗਏ ਯੋਗੀ ਸਰਕਾਰ ਦੇ ਸਾਰੇ ਦਾਅਵੇ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਅਪਰਾਧਮੁਕਤ ੳੱਤਰ ਪ੍ਰਦੇਸ਼ ਲਈ ਪੁਲਿਸ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਹੈ।
ਲਖਨਊ: ਪਿਛਲੇ 24 ਘੰਟੇ ‘ਚ ਹੋਏ ਕਤਲਾਂ ਦੀਆਂ ਵਾਰਦਾਤਾਂ ਨਾਲ ਉੱਤਰ ਪ੍ਰਦੇਸ਼ ਦਹਿਲ ਗਿਆ ਹੈ। ਕਾਨੂੰਨ ਵਿਵਸਥਾ, ਅਪਰਾਧ ਸਮਾਜ ਨੂੰ ਲੈ ਕੇ ਕੀਤੇ ਗਏ ਯੋਗੀ ਸਰਕਾਰ ਦੇ ਸਾਰੇ ਦਾਅਵੇ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਅਪਰਾਧਮੁਕਤ ੳੱਤਰ ਪ੍ਰਦੇਸ਼ ਲਈ ਪੁਲਿਸ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਹੈ। ਆਪ੍ਰੇਸ਼ਨ ਕਲੀਨ ਚਲਾਇਆ ਜਾ ਰਿਹਾ ਹੈ ਪਰ ਪਿਛਲੇ 24 ਘੰਟਿਆਂ ‘ਚ ਜੋ ਹੋਇਆ, ਉਹ ਕਾਨੂੰਨੀ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ।
ਸਿਲਸਿਲੇਵਾਰ ਤਰੀਕੇ ਨਾਲ ਹੋ ਰਹੇ ਅਪਰਾਧ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਅਪਰਾਧੀਆਂ ਦੇ ਦਿਲ ‘ਚ ਕਾਨੂੰਨ ਦਾ ਖੌਫ਼ ਨਹੀਂ। ਉਹ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁੱਲ੍ਹੇਆਮ ਘੁੰਮ ਰਹੇ ਹਨ। ਸਹਾਰਨਪੁਰ ‘ਚ ਪੱਤਰਕਾਰ ਸਣੇ ਉਸ ਦੇ ਭਰਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਰਫ ਪ੍ਰਯਾਗਰਾਜ ‘ਚ 12 ਘੰਟਿਆਂ ‘ਚ 6 ਕਤਲ ਹੋਏ। ਬਾਂਦਾ ‘ਚ ਵਿਵਾਦਤ ਜ਼ਮੀਨ ‘ਚ ਇੱਕ ਵਿਅਕਤੀ ਦਾ ਕਤਲ ਹੋਇਆ। ਬੁਲੰਦਸ਼ਹਿਰ ‘ਚ ਆਨਰ ਕਿਲਿੰਗ ਦੇ ਸ਼ੱਕ ‘ਚ ਕੁੜੀ ਦਾ ਕਤਲ ਕੀਤਾ ਗਿਆ। ਸੁਲਤਾਨਪੁਰ ਦੇ ਲੰਭੂਆ ‘ਚ ਵੀ ਕਤਲ ਹੋਏ।
ਯੋਗੀ ਸਰਕਾਰ ਨੇ ਜਦੋਂ ਸੂਬੇ ਦਾ ਕੰਮ ਕਾਜ ਸੰਭਾਲਿਆ ਸੀ ਤਾਂ ਸਾਬਕਾ ਮੁੱਖ ਮੰਤਰੀ ਅਖਿਲੇਸ਼ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਲੈ ਸਵਾਲ ਚੁੱਕੇ ਸੀ ਪਰ ਹੁਣ ਇਨ੍ਹਾਂ ਵਾਰਦਾਤਾਂ ਤੋਂ ਬਾਅਦ ਯੋਗੀ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਹੀ ਸਵਾਲ ਚੁੱਕਣ ਲੱਗਿਆ ਹੈ।सहारनपुर के पत्रकार भाइयों की हत्या के बाद प्रयागराज में 12 घंटों में 6 हत्या! बिगड़ती क़ानून व्यवस्था से उत्तर प्रदेश अब #HatyaPradesh बनता जा रहा है। क्या भाजपा यू॰पी॰ की यही पहचान बनाना चाहती है? जब जनता को जान का भरोसा ना हो तो फिर कैसा विकास और किस पर विश्वास?
— Akhilesh Yadav (@yadavakhilesh) August 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement