ਪੜਚੋਲ ਕਰੋ
Advertisement
ਧਾਰਾ 370 ਤੋਂ ਬਾਅਦ ਜੰਮੂ-ਕਸ਼ਮੀਰ ‘ਚ ਸ਼ੁਰੂ ਹੋਵੇਗੀ ਪੋਸਟ ਪੇਡ ਮੋਬਾਈਲ ਸੇਵਾ
ਘਾਟੀ ‘ਚ ਆਰਟੀਕਲ 370 ਹੱਟਣ ਤੋਂ ਬਾਅਦ ਤੋਂ ਬੰਦ ਪਈਆਂ ਪੋਸਟ ਪੇਡ ਮੋਬਾਈਲ ਸੇਵਾਵਾਂ ਫੇਰ ਤੋਂ ਬਹਾਲ ਹੋਣ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਮੋਬਾਈਲ ਸੇਵਾ ‘ਤੇ ਰੋਕ ਲੱਗਾ ਦਿੱਤੀ ਸੀ। ਜਦਕਿ ਘਾਟੀ ‘ਚ ਇੰਟਰਨੈੱਟ ਸੇਵਾ ਬਹਾਲ ਹੋਣ ਦਾ ਗਾਹਕਾਂ ਨੂੰ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਜੰਮੂ: ਘਾਟੀ ‘ਚ ਆਰਟੀਕਲ 370 ਹੱਟਣ ਤੋਂ ਬਾਅਦ ਤੋਂ ਬੰਦ ਪਈਆਂ ਪੋਸਟ ਪੇਡ ਮੋਬਾਈਲ ਸੇਵਾਵਾਂ ਫੇਰ ਤੋਂ ਬਹਾਲ ਹੋਣ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਮੋਬਾਈਲ ਸੇਵਾ ‘ਤੇ ਰੋਕ ਲੱਗਾ ਦਿੱਤੀ ਸੀ। ਜਦਕਿ ਘਾਟੀ ‘ਚ ਇੰਟਰਨੈੱਟ ਸੇਵਾ ਬਹਾਲ ਹੋਣ ਦਾ ਗਾਹਕਾਂ ਨੂੰ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ ਸ਼ੁਰੂ ‘ਚ ਪੋਸਟ ਪੇਡ ਮੋਬਾਈਲ ਸੇਵਾ ਬਹਾਲ ਕੀਤੀ ਜਾਵੇਗੀ ਅਤੇ ਪ੍ਰੀਪੇਡ ਸੇਵਾ ਬਾਅਦ ‘ਚ ਸ਼ੁਰੂ ਕੀਤੀ ਜਾਵੇਗੀ। ਪੋਸਟ ਪੇਡ ਮੋਬਾਈਲ ਸੇਵਾ ਦੇ ਲਈ ਖਪਤਕਾਰਾਂ ਨੂੰ ਵੀ ਵੈਰੀਫਿਕੇਸ਼ਨ ਤਸਦੀਕ ਕਰਵਾਉਣੀ ਪਵੇਗੀ। ਘਾਟੀ ‘ਚ 66 ਲੱਖ ਮੋਬਾਈਲ ਗਾਹਕ ਹਨ ਜਿਨ੍ਹਾਂ ‘ਚ ਕਰੀਬ 40 ਲੱਖ ਗਾਹਕ ਪੋਸਟ ਪੇਡ ਸੇਵਾ ਦਾ ਇਸਤੇਮਾਲ ਕਰਦੇ ਹਨ।
ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਹੀ ਸੈਲਾਨੀਆਂ ਨੂੰ ਵੀ ਘਾਟੀ ‘ਚ ਫੇਰ ਤੋਂ ਜਾਣ ਦੇਣ ਦਾ ਫੈਸਲਾ ਕੀਤਾ ਗਿਆ ਹੈ। ਧਾਰਾ 370 ਖ਼ਤਮ ਕਰਨ ਸਮੇਂ ਸੈਲਾਨੀਆਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਅਤੇ ਸੈਰ-ਸਪਾਟਾ ਵੀ ਬੰਦ ਸੀ। ਜਿਸ ਨੂੰ ਕੁਝ ਦਿਨ ਪਹਿਲਾਂ ਹੀ ਫੇਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement