ਹਿਮਾਚਲ: ਨਾਈਜੀਰੀਆ ਵਿੱਚ ਬੰਧਕ ਬਣਾਏ ਗਏ ਤਿੰਨ ਲੜਕੇ ਅੱਜ ਆਪੋ-ਆਪਣੇ ਘਰ ਸੁਰੱਖਿਅਤ ਪਹੁੰਚ ਗਏ ਹਨ। ਤਿੰਨੋ ਹਿਮਾਚਲ ਵਿੱਚ ਕਾਂਗੜਾ ਦੇ ਰਹਿਣ ਵਾਲੇ ਹਨ।

 

ਨਗਰੋਟਾ ਦੀ ਉਸਤੇਹੜ ਪੰਚਾਇਤ ਤੋਂ ਪੰਕਜ ਕੁਮਾਰ, ਪਾਲਮਪੁਰ ਤੋਂ ਅਜੈ ਤੇ ਨਗਰੋਟਾ ਸੁਰਰਿਆਂ ਦਾ ਗਰੁੱਪ ਕੈਪਟਨ ਸੁਸ਼ੀਲ ਧੀਮਾਨ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹੁਣ ਖ਼ੁਸ਼ ਹੈ। ਅੱਜ ਸਵੇਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਧਾਇਕ ਵੀ ਇਨ੍ਹਾਂ ਲੜਕਿਆਂ ਦੇ ਸਵਾਗਤ ਲਈ ਪੁੱਜੇ।

ਪੰਕਜ ਕੁਮਾਰ ਨੇ ਦੱਸਿਆ ਕਿ ਨਾਈਜੀਰੀਆ ’ਚ ਉਨ੍ਹਾਂ ਨੂੰ ਇੱਕ ਟਾਪੂ ਵਿੱਚ ਰੱਖਿਆ ਗਿਆ ਸੀ। ਖਾਣ ਲਈ ਉਨ੍ਹਾਂ ਨੂੰ ਮੈਗੀ ਦੇ ਮਹਿਜ਼ ਇੱਕ ਜਾਂ ਦੋ ਪੈਕਿਟ ਹੀ ਦਿੱਤੇ ਜਾਂਦੇ ਸਨ ਅਤੇ ਉਸ ਨਾਲ ਹੀ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨਾ ਪੈਂਦਾ ਸੀ।