ਨਵੀਂ ਦਿੱਲੀ : ਘਰੇਲੂ ਯਾਤਰਾ ਕਰਨ ਵਾਲੇ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇਣ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ (NCM) ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਦੇਸ਼ ਵਿੱਚ ਉਤਰਨ ਤੋਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਨੂੰ ਘਰੇਲੂ ਉਡਾਣ ਦੇ ਰੂਪ 'ਚ ਮੰਨਣ ਦੀ ਅਪੀਲ ਕੀਤੀ ਹੈ।

 

ਕੁਝ ਸਿੱਖ ਯਾਤਰੀਆਂ ਨੂੰ ਪੇਸ਼ ਆ ਰਹੀ ਸਮੱਸਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਨਸੀਐਮ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੇ ਪੀਟੀਆਈ ਨੂੰ ਦੱਸਿਆ ਕਿ ਜਦੋਂ ਇੱਕ ਅੰਤਰਰਾਸ਼ਟਰੀ ਉਡਾਣ ਦਿੱਲੀ ਵਿੱਚ ਉਤਰਦੀ ਹੈ ਅਤੇ ਅੰਮ੍ਰਿਤਸਰ ਜਾਣਾ ਹੁੰਦਾ ਹੈ ਤਾਂ ਜਹਾਜ਼ ਵਿੱਚ ਸਵਾਰ ਲੋਕਾਂ ਨੂੰ 'ਕਿਰਪਾਨ' ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਕਿਉਂਕਿ ਅੰਤਰਰਾਸ਼ਟਰੀ ਉਡਾਣ ਦੇ ਨਿਯਮ ਲਾਗੂ ਹੁੰਦੇ ਹਨ। .


 

ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਫਲਾਈਟ ਦਿੱਲੀ ਜਾਂ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ 'ਤੇ ਉਤਰਦੀ ਹੈ ਤਾਂ ਉਸ ਨੂੰ ਘਰੇਲੂ ਉਡਾਣ ਦੇ ਰੂਪ 'ਚ ਮੰਨਿਆ ਜਾਣਾ ਚਾਹੀਦਾ ਹੈ, ਜੋ ਦੇਸ਼ ਦੇ ਅੰਦਰ ਕਿਸੇ ਹੋਰ ਮੰਜ਼ਿਲ 'ਤੇ ਜਾਣ ਲਈ ਉਸ 'ਤੇ ਸਵਾਰ ਹੋ ਅਤੇ ਉਸ ਵਿਅਕਤੀ ਨੂੰ 'ਕਿਰਪਾਨ' ਲੈ ਜਾਣ ਦੀ ਇਜਾਜ਼ਤ ਦੇਵੇ , ਕਿਉਂਕਿ ਘਰੇਲੂ ਉਡਾਣਾਂ 'ਚ ਇਜਾਜ਼ਤ ਹੈ।

 

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੇਸ਼ ਦੇ ਕਿਸੇ ਵੀ ਸ਼ਹਿਰ ਤੋਂ ਆਪਣੇ ਦੇਸ਼ ਦੇ ਕਿਸੇ ਹੋਰ ਸ਼ਹਿਰ ਲਈ ਕਿਸੇ ਅੰਤਰਰਾਸ਼ਟਰੀ ਉਡਾਣ ਦੀ ਸੇਵਾ ਲੈਂਦਾ ਹੈ ਤਾਂ ਉਸ ਨੂੰ ਕਿਰਪਾਨ ਲਿਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।ਇਹ ਵਿਤਕਰਾ ਲੰਬੇ ਸਮੇਂ ਤੋਂ ਹੋ ਰਿਹਾ ਹੈ। ਇਸ ਨਾਲ ਸਿੱਖ ਕੌਮ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਿਸਟਮ ਨੂੰ ਖਤਮ ਕਰਨਾ ਚਾਹੀਦਾ ਹੈ।

ਇਕਬਾਲ ਸਿੰਘ ਲਾਲਪੁਰਾ  ਨੇ 23 ਮਈ ਨੂੰ ਸਿੰਧੀਆ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ 'ਚ ਲਿਖਿਆ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਪਵਿੱਤਰ ਚਿੰਨ੍ਹਾਂ ਵਿੱਚੋਂ ਇੱਕ ਹੈ। ਲਾਲਪੁਰਾ ਨੇ ਜਸਵਿੰਦਰ ਕੌਰ ਅਤੇ ਹੋਰਾਂ ਵੱਲੋਂ ਕਮਿਸ਼ਨ ਨੂੰ ਪ੍ਰਾਪਤ ਹੋਈ ਅਰਜ਼ੀ ਸਬੰਧੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਵੀ ਲਿਖਿਆ ਹੈ। ਇਸ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਕੀਰਤਪੁਰ ਤੋਂ ਲੰਘਣ ਵਾਲੀਆਂ ਟਰੇਨਾਂ ਦੇ ਇੱਕ ਮਿੰਟ ਦੇ ਰੁਕਣ ਦੀ ਮੰਗ ਕੀਤੀ ਗਈ ਹੈ।