ਪੜਚੋਲ ਕਰੋ

ਜੇਲ੍ਹ 'ਚ ਬੰਦ ਸਾਬਕਾ ਮੰਤਰੀ ਦੀ ਧੀ ਨੂੰ ਦੋ-ਦੋ ਪਾਰਟੀਆਂ ਵੱਲੋਂ ਟਿਕਟ ਨੇ ਛੇੜੀ ਚਰਚਾ

ਲਖਨਊ: ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਅਮਰਮਣੀ ਤ੍ਰਿਪਾਠੀ ਦੀ ਧੀ ਤਨੁਸ਼੍ਰੀ ਨੂੰ ਮਹਾਰਾਜਗੰਜ ਸੀਟ ਤੋਂ ਦੋ ਪਾਰਟੀਆਂ ਵੱਲੋਂ ਉਮੀਦਵਾਰ ਬਣਾਉਣ ਦੀ ਚਰਚਾ ਸੀ। ਚਰਚਾ ਸੀ ਕਿ ਸ਼ਿਵਪਾਲ ਯਾਦਵ ਦੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਨੇ ਟਿਕਟ ਦਿੱਤਾ ਤੇ ਨਾਲ ਹੀ ਉਸ ਨੂੰ ਕਾਂਗਰਸ ਨੇ ਵੀ ਇਸੇ ਸੀਟ ਤੋਂ ਟਿਕਟ ਦੇ ਦਿੱਤਾ। ਬਾਅਦ ਵਿੱਚ ਸਾਹਮਣੇ ਆਇਆ ਕਿ ਕਾਂਗਰਸ ਨੇ ਮਹਾਰਾਜਗੰਜ ਸੀਟ ਤੋਂ ਸੁਪ੍ਰਿਆ ਸ਼੍ਰੀਨਾਤੇ ਨੂੰ ਟਿਕਟ ਦੇ ਦਿੱਤੀ। ਅਮਰਮਣੀ ਕਵਿੱਤਰੀ ਮਧੁਮਿਤਾ ਦੇ ਕਤਲ ਦੇ ਜੁਰਮ ਵਿੱਚ ਸਜ਼ਾ ਕੱਟ ਰਿਹਾ ਹੈ। ਅਮਰਮਣੀ ਦੇ ਪੁੱਤਰ ਅਮਨਮਣੀ 'ਤੇ ਵੀ ਆਪਣੀ ਪਤਨੀ ਸਾਰਾ ਸਿੰਘ ਦੀ ਹੱਤਿਆ ਦਾ ਇਲਜ਼ਾਮ ਹੈ। ਸਿਆਸਤ ਦਾ ਤਜ਼ਰਬਾ ਤਨੁਸ਼੍ਰੀ ਨੇ ਆਪਣੇ ਪਿਤਾ ਤੋਂ ਹੀ ਸਿੱਖਿਆ। ਹੁਣ ਉਹ ਭਰਾ ਅਮਨ ਮਣੀ ਨਾਲ ਪਿਤਾ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਤਨੁਸ਼੍ਰੀ ਦਾ ਜਨਮ 11 ਜਨਵਰੀ, 1990 ਨੂੰ ਗੋਰਖਪੁਰ ਵਿੱਚ ਹੋਇਆ ਸੀ। ਨੈਨੀਤਾਲ ਦੇ ਸੇਂਟ ਮੇਰੀ ਕਾਨਵੈਂਟ ਸਕੂਲ ਤੋਂ ਮੁਢਲੀ ਵਿੱਦਿਆ ਹਾਸਲ ਕੀਤੀ। ਫਿਰ ਦਿੱਲੀ ਯੂਨੀਵਪਸਿਟੀ ਤੋਂ ਇਤਿਹਾਸ ਆਨਰਜ਼ ਦੀ ਡਿਗਰੀ ਕੀਤੀ, ਫਿਰ ਲੰਡਨ ਯੂਨੀਵਰਸਿਟੀ ਤੋਂ ਕੌਮਾਂਤਰੀ ਰਿਸ਼ਤਿਆਂ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਡਿਗਰੀ ਉਪਰੰਤ ਤਨੁਸ਼੍ਰੀ ਨੇ ਯੂਕੇ ਦੀ ਕੰਪਨੀ 'ਕੇ ਇੰਟਰਨੈਸ਼ਨਲ' ਵਿੱਚ ਨੌਕਰੀ ਕੀਤੀ ਪਰ ਸਾਲ 2014 ਵਿੱਚ ਘਰ ਦੇ ਹਾਲਤ ਦੇਖਦਿਆਂ ਨੌਕਰੀ ਛੱਡ ਦਿੱਤੀ ਤੇ ਆਪਣੀ ਛੋਟੀ ਭੈਣ ਅਲੰਕ੍ਰਿਤਾ ਨਾਲ ਮਿਲ ਕੇ ਭਰਾ ਅਮਨ ਲਈ ਚੋਣ ਪ੍ਰਚਾਰ ਕਰਨ ਲੱਗੀਆਂ। ਅਮਰਮਣੀ ਦਾ ਕਹਿਣਾ ਹੈ ਕਿ ਤਨੁਸ਼੍ਰੀ ਨੇ ਦੋਵੇਂ ਪਾਰਟੀਆਂ ਤੋਂ ਟਿਕਟ ਮੰਗੀ ਸੀ। ਹਾਲਾਂਕਿ, ਤਨੁਸ਼੍ਰੀ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਟਿਕਟ ਨਹੀਂ ਮੰਗਿਆ ਬਲਕਿ ਮਹਾਰਾਜਗੰਜ ਸੀਟ ਨੇ ਉਸ ਨੂੰ ਚੁਣਿਆ ਹੈ ਤੇ ਉਹ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ।

ਟਾਪ ਹੈਡਲਾਈਨ

UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
UP News: 'ਦੋਵੇਂ ਜੀਜਿਆਂ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ', ਰੋਕਿਆ ਤਾਂ ਪਤੀ ਦੇ ਖਾਣੇ 'ਚ ਮਿਲਾਇਆ ਜ਼ਹਿਰ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਕਿਸੇ ਨੂੰ ਨਹੀਂ ਬਖਸ਼ਾਂਗੇ...', ਪੇਪਰ ਲੀਕ ਬਿੱਲ ਪਾਸ ਹੋਣ 'ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਅਮਿਤ ਸ਼ਾਹ ਨੇ ਦਿੱਤਾ, ਰਿਜਿਜੂ ਨੇ ਕਿਹਾ, 'ਮਾਫੀ ਮੰਗੋ, ਨਹੀਂ ਤਾਂ...'
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ
ਰਾਖਵਾਂਕਰਨ ਹਟਾਉਣ ਦੀ ਮੁਹਿੰਮ 'ਤੇ ਅਠਾਵਲੇ ਦਾ ਵੱਡਾ ਬਿਆਨ, ਕਿਹਾ- NDA ਸਰਕਾਰ ਨਹੀਂ ਕਰਦੀ ਸਮਰਥਨ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਅੱਜ ਫਿਰ ਪੰਜਾਬ ਰਹੇਗਾ ਬੰਦ, ਲੁਧਿਆਣਾ ਸਣੇ ਇਨ੍ਹਾਂ ਸ਼ਹਿਰਾਂ 'ਚ ਆਹ ਚੀਜ਼ਾਂ ਰਹਿਣਗੀਆਂ ਬੰਦ; ਜਾਣੋ ਕੀ-ਕੀ ਖੁੱਲ੍ਹਿਆ ਰਹੇਗਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਜੁਲਾਈ 2026
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Child Passport Rule :  ਕੀ ਬਿਨਾਂ ਆਧਾਰ ਕਾਰਡ ਦੇ ਬੱਚੇ ਦਾ ਪਾਸਪੋਰਟ ਬਣ ਸਕਦਾ ਹੈ? ਜਾਣੋ ਸਰਕਾਰੀ ਨਿਯਮ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Johnson baby powder : ਪਾਊਡਰ ਨਾਲ ਹੋਇਆ ਕੈਂਸਰ , ਕੇਸ ਬੰਦ ਕਰਨ ਲਈ ਜੌਨਸਨ ਬੇਬੀ ਦੇਵੇਗੀ 52 ਹਜ਼ਾਰ ਕਰੋੜ ਰੁਪਏ
Team India Coach Resign: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਭਾਰਤੀ ਕੋਚ ਨੇ ਅਚਾਨਕ ਦਿੱਤਾ ਅਸਤੀਫਾ! IPL 2027 'ਚ ਇਸ ਫਰੈਂਚਾਇਜ਼ੀ ਦੀ ਸੰਭਾਲਣਗੇ ਕਮਾਨ...
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Television Actress : 42 ਸਾਲ ਦੀ ਉਮਰ 'ਚ ਮਾਂ ਬਣੀ ਕਰਿਸ਼ਮਾ ਤੰਨਾ, ਪੁੱਤਰ ਨੂੰ ਦਿੱਤਾ ਜਨਮ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
Embed widget