ਨਵੀਂ ਦਿੱਲੀ: ਦੇਸ਼ ਦੀਆਂ ਦੋ ਵੱਡੀਆਂ ਈ-ਕਾਮਰਸ ਕੰਪਨੀਆਂ Amazon ਤੇ Flipkart ਗਾਹਕਾਂ ਨੂੰ ਕਈ ਆਫਰ ਦੇਣ ਜਾ ਰਹੀਆਂ ਹਨ। ਦੋਵੇਂ ਈ-ਕਾਮਰਸ ਕੰਪਨੀਆਂ 29 ਸਤੰਬਰ ਤੋਂ ਫੈਸਟੀਵਲ ਸੇਲ ਸ਼ੁਰੂ ਕਰਨ ਵਾਲੀ ਹੈ। ਫੈਸਟੀਵਲ ਸੇਲ ਦੌਰਾਨ ਕਈ ਪ੍ਰੋਡਕਟਸ ‘ਤੇ ਤੁਹਾਨੂੰ ਭਾਰੀ ਛੂਟ ਮਿਲੇਗੀ। ਇਹ ਸੇਲ 4 ਅਕਤੂਬਰ ਤਕ ਚੱਲੇਗਾ।


Flipkart ਦੇ ਆਫਰਸਫਲਿਪਕਾਰਟ ਨੇ ‘ਬਿੱਗ ਬਿਲੀਅਨ ਡੇਜ਼’ ਸੇਲ ਦਾ ਐਲਾਨ ਕੀਤਾ ਹੈ। ਇਸ ‘ਚ ਟੀਵੀ, ਫਰਿਜ਼, ਵਾਸ਼ਿੰਗ ਮਸ਼ੀਨ ਜਿਹੇ ਹੋਮ ਅਪਲਾਇੰਸ ਦੇ ਨਾਲ ਕਈ ਸਮਾਰਟਫੋਨਸ, ਫੁਟਵੇਅਰ, ਕੱਪੜਿਆਂ ‘ਤੇ ਭਾਰੀ ਛੂਟ ਮਿਲੇਗੀ।

ਫਲਿਪਕਾਰਟ ਪਲੱਸ ਦੇ ਗਾਹਕ ਇਸ ਸੇਲ ਦਾ ਫਾਇਦਾ ਚਾਰ ਘੰਟੇ ਪਹਿਲਾਂ ਹੀ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਐਕਸਿਸ ਬੈਂਕ ਤੇ ਆਈਸੀਆਈਸੀ ਬੈਂਕ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ‘ਤੇ 10 ਫੀਸਦ ਦਾ ਡਿਸਕਾਉਂਟ ਮਿਲੇਗਾ।

Amazon ਦੇ ਆਫਰਸAmazon ਨੇ ਇਸ ਸਾਲ ‘ਚ ਕਈ ਐਲਾਨ ਕੀਤੇ ਹਨ। ਡੈਬਿਟ ਕਾਰਡ ‘ਤੇ ਕੰਪਨੀ ਨੋ ਕਾਸਟ ਈਐਮਆਈ ਦਾ ਆਪਸ਼ਨ ਦੇ ਰਹੀ ਹੈ। ਐਸਬੀਆਈ ਕਾਰਡਸ ‘ਤੇ 10% ਦੀ ਛੂਟ ਮਿਲੇਗੀ। ਐਮਜ਼ੌਨ ਵੀ ਹੋਮ ਅਪਲਾਇੰਸ, ਸਮਾਰਫੋਨਸ, ਦੇ ਨਾਲ ਹੋਰ ਕਈ ਚੀਜ਼ਾ ‘ਤੇ 40% ਤੋਂ 75% ਤਕ ਦੀ ਛੁੱਟ ਦੇ ਰਿਹਾ ਹੈ।