Kaali Movie Controversy: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਕੁਦਰਤੀ ਖੇਤੀ ਕਾਨਫਰੰਸ' ਨੂੰ ਸੰਬੋਧਨ ਕੀਤਾ। ਦੇਸ਼ ਭਰ 'ਚ ਕਾਲੀ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ 'ਤੇ ਮਾਤਾ ਕਾਲੀ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇਗਾ। ਮਾਂ ਕਾਲੀ ਪੂਰੇ ਭਾਰਤ ਦੀ ਸ਼ਰਧਾ ਦਾ ਕੇਂਦਰ ਹੈ।
ਗੁਜਰਾਤ ਦੇ ਸੂਰਤ ਵਿੱਚ ‘ਕੁਦਰਤੀ ਖੇਤੀ ਕਾਨਫਰੰਸ’ ਕਰਵਾਈ ਜਾ ਰਹੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਗੁਜਰਾਤ ਵਿੱਚ ਕੁਦਰਤੀ ਖੇਤੀ ਦੇ ਵਿਸ਼ੇ ਉੱਤੇ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਇਸ ਸੰਮੇਲਨ ਵਿੱਚ ਦੇਸ਼ ਭਰ ਤੋਂ ਕਿਸਾਨ ਸ਼ਾਮਿਲ ਹੋਏ। ਦੂਜੇ ਪਾਸੇ, ਸੂਰਤ ਵਿੱਚ ਇੱਕ ਵਾਰ ਫਿਰ ਤੋਂ ਇਹ ਮਹੱਤਵਪੂਰਨ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਗੁਜਰਾਤ ਦੇਸ਼ ਦੇ ਅੰਮ੍ਰਿਤ ਸੰਕਲਪਾਂ ਨੂੰ ਹੁਲਾਰਾ ਦੇ ਰਿਹਾ ਹੈ।
ਨੈਚੁਰਲ ਐਗਰੀਕਲਚਰ ਕਾਨਫਰੰਸ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਨੇ ਅਜਿਹੇ ਕਈ ਟੀਚਿਆਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਆਉਣ ਵਾਲੇ ਸਮੇਂ 'ਚ ਵੱਡੇ ਬਦਲਾਅ ਦਾ ਆਧਾਰ ਬਣਨਗੇ। ਅੰਮ੍ਰਿਤ ਕਾਲ ਦੌਰਾਨ ਦੇਸ਼ ਦੀ ਤਰੱਕੀ ਦਾ ਆਧਾਰ ਸਾਰਿਆਂ ਦੀ ਕੋਸ਼ਿਸ਼ ਦੀ ਭਾਵਨਾ ਹੈ ਜੋ ਸਾਡੀ ਵਿਕਾਸ ਯਾਤਰਾ ਦੀ ਅਗਵਾਈ ਕਰ ਰਹੀ ਹੈ। ਖੇਤੀ ਪ੍ਰਣਾਲੀ ਨੂੰ ਜੀਵਨ ਦਾ ਆਧਾਰ ਦੱਸਦੇ ਹੋਏ ਪੀਐਮ ਮੋਦੀ ਨੇ ਕਿਹਾ, 'ਸਾਡਾ ਜੀਵਨ, ਸਾਡੀ ਸਿਹਤ, ਸਾਡਾ ਸਮਾਜ ਸਾਡੀ ਖੇਤੀ ਪ੍ਰਣਾਲੀ ਦਾ ਆਧਾਰ ਹੈ। ਭਾਰਤ ਕੁਦਰਤ ਅਤੇ ਸੰਸਕ੍ਰਿਤੀ ਦੁਆਰਾ ਇੱਕ ਖੇਤੀਬਾੜੀ ਅਧਾਰਤ ਦੇਸ਼ ਰਿਹਾ ਹੈ। ਇਸ ਲਈ ਜਿਵੇਂ-ਜਿਵੇਂ ਸਾਡਾ ਕਿਸਾਨ ਤਰੱਕੀ ਕਰੇਗਾ, ਜਿਵੇਂ-ਜਿਵੇਂ ਸਾਡੀ ਖੇਤੀ ਤਰੱਕੀ ਕਰੇਗੀ ਅਤੇ ਖੁਸ਼ਹਾਲ ਹੋਵੇਗੀ, ਉਵੇਂ ਹੀ ਸਾਡਾ ਦੇਸ਼ ਤਰੱਕੀ ਕਰੇਗਾ।
ਕਿਸਾਨਾਂ ਨੂੰ ਕੁਦਰਤੀ ਖੇਤੀ 'ਤੇ ਜ਼ੋਰ ਦਿੰਦੇ ਹੋਏ ਪੀਐਮ ਮੋਦੀ ਦਾ ਕਹਿਣਾ ਹੈ ਕਿ ਕੁਦਰਤੀ ਖੇਤੀ ਕਰਨ ਨਾਲ ਜ਼ਮੀਨ ਦੀ ਉਤਪਾਦਕਤਾ ਸੁਰੱਖਿਅਤ ਹੁੰਦੀ ਹੈ ਅਤੇ ਅਜਿਹਾ ਕਰਨਾ ਧਰਤੀ ਮਾਂ ਦੀ ਸੇਵਾ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ, 'ਜੇਕਰ ਤੁਸੀਂ ਕੁਦਰਤੀ ਖੇਤੀ ਕਰਦੇ ਹੋ, ਤਾਂ ਤੁਸੀਂ ਕੁਦਰਤ ਅਤੇ ਵਾਤਾਵਰਨ ਦੀ ਸੇਵਾ ਕਰਦੇ ਹੋ। ਜੇਕਰ ਤੁਸੀਂ ਕੁਦਰਤੀ ਖੇਤੀ ਨਾਲ ਜੁੜਦੇ ਹੋ ਤਾਂ ਤੁਹਾਨੂੰ ਗੌਮਾਤਾ ਦੀ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ। ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਰਾਹੀਂ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਨੋ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, 'ਅੱਜ ਕਿਸਾਨਾਂ ਨੂੰ ਰਵਾਇਤੀ ਖੇਤੀ ਵਿਕਾਸ ਯੋਜਨਾ ਅਤੇ ਭਾਰਤੀ ਖੇਤੀ ਪ੍ਰਣਾਲੀ ਪ੍ਰੋਗਰਾਮਾਂ ਰਾਹੀਂ ਸਰੋਤ, ਸਹੂਲਤਾਂ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਦੇਸ਼ ਵਿੱਚ 30 ਹਜ਼ਾਰ ਕਲੱਸਟਰ ਬਣਾਏ ਗਏ ਹਨ। ਲੱਖਾਂ ਕਿਸਾਨ ਇਸ ਦਾ ਲਾਭ ਲੈ ਰਹੇ ਹਨ। ਡਿਜੀਟਲ ਇੰਡੀਆ ਮਿਸ਼ਨ ਦੀ ਸਫਲਤਾ 'ਤੇ, ਉਨ੍ਹਾਂ ਨੇ ਕਿਸਾਨਾਂ ਨੂੰ ਆਧੁਨਿਕ ਸਮੇਂ ਦੇ ਨਾਲ ਬਦਲਣ ਦੀ ਅਪੀਲ ਕਰਦੇ ਹੋਏ ਕਿਹਾ, 'ਸਾਡੇ ਪਿੰਡਾਂ ਨੇ ਦਿਖਾਇਆ ਹੈ ਕਿ ਪਿੰਡ ਸਿਰਫ ਬਦਲਾਅ ਨਹੀਂ ਲਿਆ ਸਕਦੇ, ਸਗੋਂ ਬਦਲਾਅ ਦੀ ਅਗਵਾਈ ਵੀ ਕਰ ਸਕਦੇ ਹਨ।'