ਪੜਚੋਲ ਕਰੋ
Advertisement
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ, ਹਸਪਤਾਲ ‘ਚ ਭਰਤੀ
ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਬੁਖ਼ਾਰ ਹੋ ਗਿਆ ਹੈ। ਬੁਧਵਾਰ ਦੇਰ ਰਾਤ ਕਰੀਬ 9 ਵਜੇ ਉਨ੍ਹਾਂ ਨੂੰ ਏਮਸ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਜਿੱਥੇ ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲਾਰੀਆ ਦੀ ਨਿਗਰਾਨੀ ‘ਚ ਅਮਿਤ ਦਾ ਇਲਾਜ਼ ਹੋ ਰਿਹਾ ਹੈ। ਸ਼ਾਹ ਨੂੰ ਓਲਡ ਪ੍ਰਾਈਵੇਟ ਵਾਰਡ ‘ਚ ਰੱਖਿਆ ਗਿਆ ਹੈ। ਪ੍ਰੋਟੋਕਾਲ ਅਤੇ ਬਿਮਾਰੀ ਦੇ ਚਲਦੇ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਮਿਤ ਸ਼ਾਹ ਨੂੰ ਛਾਤੀ ‘ਚ ਦਰਦ ਅਤੇ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ। ਰਿਪੋਰਟ ਸਹੀ ਆਉਣ ਤੋਂ ਬਾਅਦ ਡਾਕਟਰਾਂ ਨੇ ਐਚ1ਐਨ1 ਟੇਸਟ ਦੀ ਸਲਾਹ ਦਿੱਤੀ ਅਤੇ ਬੁਧਵਾਰ ਸ਼ਾਮ ਨੂੰ ਡਾਕਟਰਾਂ ਨੇ ਸ਼ਾਹ ਨੂੰ ਹਸਪਤਾਲ ‘ਚ ਭਰਤੀ ਹੋਣ ਦੀ ਸਲਾਹ ਦੇ ਦਿੱਤੀ।
ਅਮਿਤ ਸ਼ਾਹ ਨੇ ਆਪਣੀ ਬਿਮਾਰੀ ਦੀ ਜਾਣਕਾਰੀ ਖੁਦ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਹਸਪਤਾਲ ‘ਚ ਲੱਗਿਆ ਹੋਇਆ ਹੈ। ਉਂਝ ਦੇਸ਼ ‘ਚ ਚੋਣਾਂ ਦਾ ਮਾਹੌਲ ਵੀ ਕਾਫੀ ਗਰਮ ਹੈ ਅਜਿਹੇ ‘ਚ ਭਾਜਪਾ ਦੀਆਂ ਰੈਲੀਆਂ ਅਤੇ ਪ੍ਰਚਾਰ ‘ਤੇ ਇਸ ਦਾ ਕਿੰਨਾ ਅਸਰ ਪੈਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ‘ਚ ਸਾਫ ਹੋ ਹੀ ਜਾਵੇਗਾ। ਇਸ ਤੋਂ ਇਲਾਵਾ ਡਾਕਟਰਾਂ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਉਨ੍ਹਾਂ ਨੂੰ ਐਂਟੀਬਾਇਓਟਿਕ ਦਵਾਈਆਂ ਨਾਲ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।मुझे स्वाइन फ्लू हुआ है, जिसका उपचार चल रहा है। ईश्वर की कृपा, आप सभी के प्रेम और शुभकामनाओं से शीघ्र ही स्वस्थ हो जाऊंगा।
— Amit Shah (@AmitShah) January 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement