ਪੜਚੋਲ ਕਰੋ
Advertisement
ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਤੋਹਫਾ, ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ
ਨਵਰਾਤਰਿਆਂ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਨੂੰ ਤੋਹਫਾ ਦਿੱਤਾ ਹੈ। ਸ਼ਾਹ ਨੇ ਅੱਜ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਰਵਾਨਾ ਕੀਤਾ। ਇਸ ਟ੍ਰੇਨ ਨਾਲ ਦਿੱਲੀ ਤੋਂ ਕਟੜਾ ਦੀ ਦੂਰੀ ਮਹਿਜ਼ ਅੱਠ ਘੰਟੇ ‘ਚ ਪੂਰੀ ਕੀਤੀ ਜਾ ਸਕੇਗੀ।
ਨਵੀਂ ਦਿੱਲੀ: ਨਵਰਾਤਰਿਆਂ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਨੂੰ ਤੋਹਫਾ ਦਿੱਤਾ ਹੈ। ਸ਼ਾਹ ਨੇ ਅੱਜ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਰਵਾਨਾ ਕੀਤਾ। ਇਸ ਟ੍ਰੇਨ ਨਾਲ ਦਿੱਲੀ ਤੋਂ ਕਟੜਾ ਦੀ ਦੂਰੀ ਮਹਿਜ਼ ਅੱਠ ਘੰਟੇ ‘ਚ ਪੂਰੀ ਕੀਤੀ ਜਾ ਸਕੇਗੀ। ਪਹਿਲਾਂ ਇਸ ਸਫਰ ‘ਚ 12 ਘੰਟੇ ਦਾ ਸਮਾਂ ਲੱਗਦਾ ਸੀ। ਕਟੜਾ ਮਾਤਾ ਵੈਸ਼ਣੋ ਦੇਵੀ ਮੰਦਰ ਜਾਣ ਦਾ ਆਖਰੀ ਰੇਲਵੇ ਸਟੇਸ਼ਨ ਹੈ।
ਵੰਦੇ ਭਾਰਤਾ ਐਕਸਪ੍ਰੈੱਸ ਦੀਆਂ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਟ੍ਰੇਨ ਅੰਬਾਲਾ, ਲੁਧਿਆਣਾ ਤੇ ਜੰਮੂ-ਤਵੀ ਤਿੰਨ ਸਟੇਸ਼ਨਾਂ ‘ਤੇ ਰੁਕੇਗੀ। ਇਹ ਇੱਕ ਹਾਈ ਸਪੀਡ ਟ੍ਰੇਨ ਹੋਣ ਦੇ ਨਾਲ-ਨਾਲ ਬਿਹਤਰੀਨ ਸੁਰੱਖਿਆ ਤੇ ਉੱਚ ਤਕਨੀਕ ਨਾਲ ਲੈਸ ਰੇਲ ਹੈ। ਵੰਦੇ ਭਾਰਤ ਐਕਸਪ੍ਰੈੱਸ ਦੀਆਂ ਖੂਬੀਆਂ: ਇਹ ਟ੍ਰੇਨ 160 ਕਿਮੀ/ਘੰਟਾ ਤੋਂ ਜ਼ਿਆਦਾ ਦੀ ਸਪੀਡ ਨਾਲ ਚੱਲ ਸਕਦੀ ਹੈ। ਇਸ ‘ਚ ਸ਼ਤਾਬਦੀ ਰੇਲਾਂ ਵਰਗੀ ਸ਼੍ਰੇਣੀ ਪਰ ਬਿਹਤਰ ਸੁਵਿਧਾਵਾਂ ਹਨ। ਇਸ ‘ਚ 16 ਏਸੀ ਕੋਚ ਹਨ ਜਿਨ੍ਹਾਂ ‘ਚ ਦੋ ਐਕਜ਼ੀਕਿਊਟਿਵ ਸ਼੍ਰੇਣੀਆਂ ਹਨ। ਟ੍ਰੇਨ ‘ਚ ਕੁੱਲ 1128 ਯਾਤਰੀਆਂ ਦੇ ਬੈਠਣ ਦੀ ਸੁਵਿਧਾ ਹੈ। ਸਾਰੇ ਕੋਚ ‘ਚ ਸਵੈਚਾਲਿਤ ਦਰਵਾਜ਼ੇ, ਜੀਪੀਐਸ ਅਧਾਰਤ ਆਡੀਓ-ਵਿਜ਼ੂਅਲ ਪ੍ਰਣਾਲੀ ਰਾਹੀਂ ਯਾਤਰੀਆਂ ਨੂੰ ਜਾਣਕਾਰੀ ਮਿਲੇਗੀ। ਮਨੋਰੰਜਨ ਦੇ ਲਈ ਟ੍ਰੇਨ ‘ਚ ਹੌਟ-ਸਪੌਟ ਵਾਈਫਾਈ ਤੇ ਬੇਹੱਦ ਆਰਾਮਦਾਇਕ ਸੀਟਾਂ ਹਨ। ਸਾਰੇ ਟਾਇਲਟਸ ਬਾਇਓ-ਵੈਕਿਊਮ ਕਿਸਮ ਦੀਆਂ ਹਨ। ਯਾਤਰੀਆਂ ਦੇ ਖਾਣ-ਪੀਣ ਲਈ ਹਰ ਕੋਚ ‘ਚ ਰਸੋਈ ਦੀ ਸੁਵਿਧਾ ਹੈ। ਦੱਸ ਦਈਏ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਤੋਂ ਵਾਰਾਣਸੀ ਲਈ ਹਰੀ ਝੰਡੀ ਦਿੱਤੀ ਸੀ। ਇਹ ਵਾਰਾਣਸੀ ਲਈ ਦਿੱਲੀ ਤੋਂ ਸਵੇਰੇ ਛੇ ਵਜੇ ਚੱਲਦੀ ਹੈ। ਵੰਦੇ ਭਾਰਤ ਐਕਸਪ੍ਰੈੱਸ ਦੇਸ਼ ਦੀ ਅਜੇ ਸਭ ਤੋਂ ਪ੍ਰੀਮੀਅਮ ਟ੍ਰੇਨ ਹੈ।Union Home Min Amit Shah at the flag-off ceremony of Vande Bharat Express from Delhi to Katra: I'm proud that this 'Made in India' train is being flagged-off from here today. The railways is working towards achieving its targets keeping in mind principles of speed,scale&service pic.twitter.com/eN5AFcabka
— ANI (@ANI) October 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement