ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਕਸਟਮ ਵਿਭਾਗ ਨੇ ਸਮਝੌਤਾ ਐਕਸਪ੍ਰੈਸ ਵਿੱਚੋਂ 2 ਨੌਜਵਾਨਾਂ ਕੋਲੋਂ ਭਾਰਤੀ ਕਰੰਸੀ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਦੋਵੇਂ ਨੌਜਵਾਨ ਭਾਰਤੀ ਹਨ। ਬਰਾਮਦ ਕੀਤੇ ਨੋਟਾਂ ਦੀ ਕੀਮਤ 6500 ਰੁਪਏ ਦੱਸੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਦੋਵੇਂ ਭਾਰਤੀ ਨੌਜਵਾਨ ਪਾਕਿਸਤਾਨ ਤੋਂ ਆਏ ਸਨ। ਕਸਟਮ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।