ਪੜਚੋਲ ਕਰੋ
Advertisement
ਬੇਰੁਜ਼ਗਾਰਾਂ ਲਈ ਅਮੂਲ ਦਾ ਤੋਹਫਾ, ਜੇ 300 ਵਰਗ ਫੁੱਟ ਥਾਂ ਹੈ ਤਾਂ 5 ਤੋਂ 10 ਲੱਖ ਦੀ ਕਰੋ ਕਮਾਈ
ਚੰਡੀਗੜ੍ਹ: ਡੇਅਰੀ ਉਤਪਾਦ ਕੰਪਨੀ ਅਮੂਲ ਛੋਟੇ ਨਿਵੇਸ਼ ਵਿੱਚ ਚੰਗੀ ਕਮਾਈ ਕਰਨ ਦਾ ਮੌਕਾ ਦੇ ਰਹੀ ਹੈ। ਕੰਪਨੀ ਬਿਨ੍ਹਾਂ ਕਿਸੇ ਰੌਐਲਟੀ ਜਾਂ ਲਾਭ ’ਚ ਹਿੱਸੇਦਾਰੀ ਦੇ ਫਰੈਂਚਾਈਜ਼ੀ ਆਫਰ ਕਰ ਰਹੀ ਹੈ ਜਿਸ ਲਈ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਏਗਾ। ਇਸ ਲਈ ਸਿਰਫ 2 ਤੋਂ 3 ਲੱਖ ਰੁਪਏ ਖਰਚ ਕਰਨੇ ਪੈਣਗੇ ਜਿਸ ਤੋਂ ਬਾਅਦ ਵਿੱਚ ਚੰਗਾ ਲਾਭ ਕਮਾਇਆ ਜਾ ਸਕਦਾ ਹੈ।
ਦੋ ਤਰ੍ਹਾਂ ਦੀ ਫਰੈਂਚਾਈਜ਼ੀ ਦੇ ਰਿਹੈ ਅਮੂਲਅਮੂਲ ਦੋ ਤਰ੍ਹਾਂ ਦੀ ਫਰੈਂਚਾਈਜ਼ੀ ਦੇ ਰਿਹਾ ਹੈ। ਇਸ ਤਹਿਤ ਆਊਟਲੈੱਟ, ਅਮੂਲ ਰੇਲਵੇ ਜਾਂ ਅਮੂਲ ਕਿਓਸਿਕ ਤੇ ਆਈਸਕਰੀਮ ਸਕੂਪਿੰਗ ਪਾਰਲਰ ਦੀ ਫਰੈਂਚਾਈਜ਼ੀ ਲਈ ਜਾ ਸਕਦੀ ਹੈ। ਆਊਟਲੈੱਟ, ਅਮੂਲ ਰੇਲਵੇ ਜਾਂ ਅਮੂਲ ਕਿਓਸਿਕ ਦੀ ਫਰੈਂਚਾਈਜ਼ੀ ਲੈਣ ਲਈ 2 ਲੱਖ ਰੁਪਏ ਦਾ ਨਿਵੇਸ਼ ਕਰਨਾ ਪਏਗਾ ਜਿਸ ਵਿੱਚੋਂ 25 ਹਜ਼ਾਰ ਰੁਪਏ ਨਾਨ ਰਿਫੰਡੇਬਲ ਬਰਾਂਡ ਸਕਿਉਰਟੀ, ਇੱਕ ਲੱਖ ਰੁਪਏ ਰਿਨੌਵੇਸ਼ਨ ਤੇ 75 ਹਜ਼ਾਰ ਰੁਪਏ ਦਾ ਇਕਵਿਪਮੈਂਟ ਖ਼ਰਚ ਆਏਗਾ। ਇਸ ਦੇ ਨਾਲ ਹੀ ਆਈਸਕਰੀਮ ਸਕੂਪਿੰਗ ਪਾਰਲਰ ਲਈ ਫਰੈਂਚਾਈਜ਼ੀ ਲੈਣ ਲਈ 5 ਲੱਖ ਰੁਪਏ ਦਾ ਨਿਵੇਸ਼ ਕਰਨਾ ਪਏਗਾ। ਇਸ ਵਿੱਚ ਬਰਾਂਡ ਸਕਿਉਰਟੀ 50 ਹਜ਼ਾਰ ਰੁਪਏ, ਰਿਨੌਵੇਸ਼ਨ 4 ਲੱਖ ਰੁਪਏ ਤੇ ਇਕਵਿਪਮੈਂਟ ਲਈ 1.50 ਲੱਖ ਰੁਪਏ ਸ਼ਾਮਲ ਹਨ।
ਕਿੰਨੀ ਹੋਏਗੀ ਕਮਾਈਕੰਪਨੀ ਵੱਲੋਂ ਅਮੂਲ ਉਤਪਾਦਾਂ ਦੇ ਐਮਆਰਪੀ ’ਤੇ ਕਮਿਸ਼ਨ ਦਿੱਤਾ ਜਾਂਦਾ ਹੈ। ਅਮੂਲ ਮੁਤਾਬਕ ਫਰੈਂਚਾਈਜ਼ੀ ਜ਼ਰੀਏ ਹਰ ਮਹੀਨੇ 5 ਤੋਂ 10 ਲੱਖ ਰੁਪਏ ਦੀ ਵਿਕਰੀ ਹੋ ਸਕਦੀ ਹੈ। ਹਾਲਾਂਕਿ ਇਹ ਥਾਂ ’ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਥਾਂ ਦੇ ਆਧਾਰ ’ਤੇ ਵਿਕਰੀ ਘੱਟ ਜਾਂ ਵੱਧ ਹੋ ਸਕਦੀ ਹੈ। ਇੱਕ ਦੁੱਧ ਦੇ ਪੈਕਟ ’ਤੇ 2.5 ਫੀਸਦੀ, ਦੁੱਧ ਉਤਪਾਦਾਂ ’ਤੇ 10 ਫੀਸਦੀ ਤੇ ਆਈਸਕਰੀਮ ’ਤੇ 20 ਫੀਸਦੀ ਕਮਿਸ਼ਨ ਦਿੱਤਾ ਜਾਏਗਾ। ਇਸ ਤੋਂ ਇਲਾਵਾ ਰੈਸਪੀ ਬੇਸਡ ਆਈਸਕਰੀਮ, ਸ਼ੇਕ, ਪੀਜ਼ਾ, ਸੈਂਡਵਿਚ ਤੇ ਹਾਟ ਚਾਕਲੇਟ ਡਰਿੰਕ ’ਤੇ 50 ਫੀਸਦੀ ਕਮਿਸ਼ਨ ਦਿੱਤਾ ਜਾਂਦਾ ਹੈ।
ਫਰੈਂਚਾਈਜ਼ੀ ਲਈ ਜ਼ਰੂਰੀ ਸ਼ਰਤਾਂਫਰੈਂਚਾਈਜ਼ੀ ਲੈਣ ਲਈ 150 ਤੋਂ ਲੈ ਕੇ 300 ਵਰਗ ਫੁੱਟ ਦੀ ਜਗ੍ਹਾ ਹੋਣੀ ਚਾਹੀਦੀ ਹੈ। ਅਮੂਲ ਆਊਟਲੈੱਟ ਲਈ 150 ਤੇ ਅਮੂਲ ਆਈਸਕਰੀਮ ਪਾਰਲਰ ਲਈ ਘੱਟੋ-ਘੱਟ 300 ਵਰਗ ਫੁੱਟ ਥਾਂ ਹੋਣੀ ਲਾਜ਼ਮੀ ਹੈ।
ਹੋਰ ਫਾਇਦੇਫਰੈਂਚਾਈਜ਼ੀ ਲੈਣ ’ਤੇ ਅਮੂਲ ਵੱਲੋਂ ਐਲਈਡੀ ਸਾਈਨੇਜ ਦਿੱਤੀ ਜਾਏਗੀ। ਇਸ ਤੋਂ ਇਲਾਵਾ ਇਕਵਿਪਮੈਂਟ ਤੇ ਬਰਾਂਡਿੰਗ ’ਤੇ ਵੀ ਸਬਸਿਡੀ ਮਿਲੇਗੀ। ਦੁਕਾਨ ਦਾ ਮਹੂਰਤ ਕਰਨ ਲਈ ਵੀ ਸਹਿਯੋਗ ਦਿੱਤਾ ਜਾਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement