ਜਾਨਵਰਾਂ ਦੇ ਹਮਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤੁਸੀਂ ਕਈ ਵਾਰ ਸਾਨ੍ਹ ਨੂੰ ਇਨਸਾਨਾਂ 'ਤੇ ਹਮਲਾ ਕਰਦੇ ਦੇਖਿਆ ਹੋਵੇਗਾ। ਕਈ ਵਾਰ ਅਜਿਹੇ ਹਾਦਸੇ ਮੌਤ ਦਾ ਕਾਰਨ ਬਣ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਾਨ੍ਹ ਅਚਾਨਕ ਇੱਕ ਬਜ਼ੁਰਗ ਵਿਅਕਤੀ 'ਤੇ ਹਮਲਾ ਕਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਬਜ਼ੁਰਗ ਦੀ ਮੌਤ ਹੋ ਗਈ। ਸਾਨ੍ਹ ਨੇ ਬੁੱਢੇ ਨੂੰ ਸਿੰਗਾਂ ਨਾਲ ਚੁੱਕ ਲਿਆ ਅਤੇ ਉਸ ਨੂੰ ਮਾਰਿਆ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


 


 






 


ਬਜ਼ੁਰਗ ਘਰ ਦੇ ਬਾਹਰ ਬੈਠਾ ਸੀ



ਘਟਨਾ ਹਰਿਆਣਾ ਦੇ ਕਰਨਾਲ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੈਲੀਫੋਨ ਐਕਸਚੇਂਜ ਤੋਂ ਟੈਕਨੀਕਲ ਮਕੈਨਿਕ ਦੇ ਅਹੁਦੇ ਤੋਂ ਰਿਟਾਇਰ ਹੋਏ ਮਹਿੰਦਰ ਸ਼ਰਮਾ ਕਰੀਬ 14 ਸਾਲ ਪਹਿਲਾਂ ਮੋਤੀ ਨਗਰ 'ਚ ਰਹਿੰਦੇ ਸਨ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਘਰ ਦੇ ਬਾਹਰ ਗੇਟ 'ਤੇ ਕੁਰਸੀ ਰੱਖ ਕੇ ਬੈਠਾ ਸੀ। ਫਿਰ ਉੱਥੇ ਇੱਕ ਸਾਨ੍ਹ ਆਇਆ। ਪਹਿਲਾਂ ਤਾਂ ਸਾਨ੍ਹ ਮਹਿੰਦਰ ਸ਼ਰਮਾ ਦੇ ਅੱਗੋ ਲੰਘਣ ਲਗਦਾ ਹੈ ਪਰ ਅਗਲੇ ਹੀ ਪਲ ਉਹ ਮੁੜ ਕੇ ਮਹਿੰਦਰ ਸ਼ਰਮਾ ਵੱਲ ਆਉਣ ਲੱਗਾ।



ਬਜ਼ੁਰਗ ਬਚਦੇ ਹੋਏ ਚਲਾ ਗਿਆ ਅੰਦਰ



ਬਜ਼ੁਰਗ ਨੇ ਵੀ ਸਾਨ੍ਹ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸਾਨ੍ਹ ਉਸ ਵੱਲ ਆਉਣ ਲੱਗਾ ਤਾਂ ਉਹ ਕੁਰਸੀ ਤੋਂ ਉੱਠ ਕੇ ਘਰ ਦੇ ਅੰਦਰ ਵੱਲ ਨੂੰ ਚੱਲਾ ਲੱਗਾ। ਜਿਵੇਂ ਹੀ ਮਹਿੰਦਰ ਸ਼ਰਮਾ ਗੇਟ ਨੇੜੇ ਪਹੁੰਚਿਆ ਤਾਂ ਸਾਨ੍ਹ ਨੇ ਉਸ 'ਤੇ ਹਮਲਾ ਕਰ ਦਿੱਤਾ। ਸਾਨ੍ਹ ਨੇ ਬਜ਼ੁਰਗ ਨੂੰ ਸਿੰਗਾਂ ਨਾਲ ਚੁੱਕ ਕੇ ਹਵਾ ਵਿੱਚ ਸੁੱਟ ਦਿੱਤਾ। ਇਸ ਹਮਲੇ ਵਿੱਚ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।