ਬੀਜ ਨਾਸ ਵਾਲੇ ਬਿਆਨ 'ਤੇ ਬੋਲੇ ਅਨਿਲ ਵਿੱਜ, ਇਹ ਅੰਗ੍ਰੇਜ਼ੀ ਸਕੂਲ ਦੇ ਨੇ ਹਿੰਦੀ ਨਹੀਂ ਸਮਝਦੇ
ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਖਿਲਾਫ ਨਫ਼ਰਤੀ ਭਾਸ਼ਣ ਲਈ ਬੰਗਲੁਰੂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਨਿਲ ਵਿਜ ਨੇ ਜਲਵਾਯੂ ਕਾਰਕੁਨ ਦਿਸ਼ਾ ਰਵੀ ਵਿਰੁੱਧ ਕਥਿਤ “ਨਫ਼ਰਤ ਭਰੇ” ਟਵੀਟ ਕੀਤੇ ਸੀ। ਕਰਨਾਟਕ ਅਧਾਰਤ ਕਾਰਕੁਨਾਂ ਦੇ ਸਮੂਹ ਨੇ ਸੋਮਵਾਰ ਨੂੰ ਵਿੱਜ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਕਰਨਾਲ: ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਖਿਲਾਫ ਨਫ਼ਰਤੀ ਭਾਸ਼ਣ ਲਈ ਬੰਗਲੁਰੂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਨਿਲ ਵਿਜ ਨੇ ਜਲਵਾਯੂ ਕਾਰਕੁਨ ਦਿਸ਼ਾ ਰਵੀ ਵਿਰੁੱਧ ਕਥਿਤ “ਨਫ਼ਰਤ ਭਰੇ” ਟਵੀਟ ਕੀਤੇ ਸੀ। ਕਰਨਾਟਕ ਅਧਾਰਤ ਕਾਰਕੁਨਾਂ ਦੇ ਸਮੂਹ ਨੇ ਸੋਮਵਾਰ ਨੂੰ ਵਿੱਜ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਇਸ ਸਬੰਧੀ ਪ੍ਰਤੀਕਿਰਆ ਦਿੰਦੇ ਅਨਿਲ ਵਿੱਜ ਨੇ ਕਿਹਾ, "ਇਹ ਅੰਗ੍ਰੇਜ਼ੀ ਸਕੂਲ ਦੇ ਪੜ੍ਹ ਲੋਕ ਹਨ। ਇਨ੍ਹਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ। ਮੈਂ ਉਸ ਦੇਸ਼ ਵਿਰੋਧ ਸੋਚ ਨੂੰ ਨਸ਼ਟ ਕਰਨ ਦੀ ਗੱਲ ਕੀਤੀ ਸੀ ਬੰਦਿਆ ਨੂੰ ਨਹੀਂ, ਬੰਦਿਆਂ ਦਾ ਤਾਂ ਅਸੀਂ ਸ਼ੁੱਧੀਕਰਨ ਕਰਨਾ ਚਾਹੁੰਦੇ ਹਾਂ। ਕਿਸੇ ਦੇ ਵੀ ਜੇ ਦਿਮਾਗ ਵਿੱਚ ਦੇਸ਼ ਵਿਰੋਧੀ ਬੀਜ ਹੈ ਤਾਂ ਉਸ ਬੀਜ ਨੂੰ ਨਸ਼ਟ ਕਰਨ ਦੀ ਗੱਲ ਕਹੀ ਸੀ।ਬਾਕੀ ਕੋਈ ਵੀ FIR ਦਰਜ ਕਰਵਾਏ ਅਸੀਂ ਜਵਾਬ ਦੇਵਾਂਗੇ।
ਦੱਸ ਦੇਈਏ ਕਿ ਬੰਗਲੁਰੂ ਦੀ 22 ਸਾਲਾ ਕਾਰਕੁਨ ਦਿਸ਼ਾ ਰਵੀ (Disha Ravi) ਨੂੰ ਸ਼ਨੀਵਾਰ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ (Toolkit) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ,"ਅਸੀਂ ਇਹ ਸ਼ਿਕਾਇਤ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਖ਼ਿਲਾਫ਼ 21 ਸਾਲਾ ਜਲਵਾਯੂ ਕਾਰਕੁਨ ਤੇ ਫਰਾਈਡੇਜ਼ ਫੋਰ ਫਿਊਚਰ ਦੀ ਸਹਿ-ਸੰਸਥਾਪਕ ਦਿਸ਼ਾ ਰਵੀ ਦੀ ਹੱਤਿਆ ਦੀ ਖੁੱਲ੍ਹ ਕੇ ਮੰਗ ਕਰਨ ਲਈ ਦਾਇਰ ਕਰ ਰਹੇ ਹਾਂ। ਇਸ ਟਵੀਟ ਨੂੰ ਦੇਸ਼ ਭਰ ਦੇ ਮੀਡੀਆ ਹਾਊਸਾਂ ਨੇ ਵਿਆਪਕ ਰੂਪ ਤੋਂ ਕਵਰ ਕੀਤਾ ਹੈ।"
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















