ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ੁੱਕਰਵਾਰ ਸਵੇਰੇ 11:28 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਕ ਹਫਤੇ 'ਚ ਦਿੱਲੀ ਅੰਦਰ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ੁੱਕਰਵਾਰ ਸਵੇਰ ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 2.2 ਨਾਪੀ ਗਈ ਹੈ।

ਪੂਰਬੀ ਦਿੱਲੀ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਭੂਚਾਲ ਦੇ ਝਟਕਿਆਂ ਕਾਰਨ ਕੁਝ ਲੋਕ ਘਰ ਤੋਂ ਬਾਹਰ ਆ ਗਏ। 12 ਅਤੇ 13 ਅਪ੍ਰੈਲ ਤੋਂ ਬਾਅਦ, 10 ਮਈ ਨੂੰ ਵੀ ਦਿੱਲੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

ਦਿੱਲੀ-ਐਨਸੀਆਰ ਭੂਚਾਲ ਪ੍ਰਤੀ ਸੰਵੇਦਨਸ਼ੀਲ
ਦੱਸ ਦੇਈਏ ਕਿ ਭੂਚਾਲ ਦੇ ਮਾਮਲੇ ਵਿੱਚ ਦਿੱਲੀ-ਐਨਸੀਆਰ ਬਹੁਤ ਸੰਵੇਦਨਸ਼ੀਲ ਹੈ। ਦਰਅਸਲ, ਮੈਕਰੋ ਸੀਸਮਿਕ ਜ਼ੋਨਿੰਗ ਮੈਪਿੰਗ ਦੇ ਮਾਮਲੇ ਵਿੱਚ, ਭਾਰਤ ਨੂੰ ਕੁੱਲ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚੋਂ ਦਿੱਲੀ ਜ਼ੋਨ 4 ਵਿੱਚ ਹੈ ਅਤੇ ਖ਼ਤਰਨਾਕ ਮੰਨਿਆ ਜਾਂਦਾ ਹੈ। ਕੁੱਲ 5 ਜ਼ੋਨਾਂ ਵਿੱਚੋਂ ਜ਼ੋਨ 2 ਨੂੰ ਘੱਟ ਤੋਂ ਘੱਟ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ, ਜਦੋਂ ਕਿ ਜ਼ੋਨ -5 ਉਹ ਖੇਤਰ ਹੈ ਜੋ ਭੁਚਾਲ ਦਾ ਸ਼ਿਕਾਰ ਹੈ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ