ਪੜਚੋਲ ਕਰੋ
Advertisement
ਫ੍ਰੈਂਕੋ ਮੁੱਲਾਕਲ ਦੀਆਂ ਮੁਸ਼ਕਲਾਂ ਹੋਰ ਵਧੀਆਂ, ਇੱਕ ਹੋਰ ਨਨ ਨੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼
ਬਲਾਤਕਾਰ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁੱਲਾਕਲ ਦੀ ਡਿਸਚਾਰਜ ਪਟੀਸ਼ਨ 'ਤੇ ਸੁਣਵਾਈ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ, ਇੱਕ ਨਨ ਦਾ ਬਿਆਨ ਲੀਕ ਹੋ ਗਿਆ ਹੈ।
ਤਿਰੂਵਨੰਤਪੁਰਮ: ਬਲਾਤਕਾਰ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁੱਲਾਕਲ ਦੀ ਡਿਸਚਾਰਜ ਪਟੀਸ਼ਨ 'ਤੇ ਸੁਣਵਾਈ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ, ਇੱਕ ਨਨ ਦਾ ਬਿਆਨ ਲੀਕ ਹੋ ਗਿਆ ਹੈ। ਇਸ ਨਨ ਦੁਆਰਾ ਵੀ ਮੁੱਲਾਕਲ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇੱਕ ਹੋਰ ਨਨ ਵੀ ਹੈ ਜਿਸ ਨੇ ਬਿਸ਼ਪ ਵਿਰੁੱਧ ਜਿਨਸੀ ਸ਼ੋਸ਼ਣ ਦਾ ਬਿਆਨ ਦਿੱਤਾ ਹੈ।
ਬਿਸ਼ਪ ਖਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਉਹ 14ਵੀਂ ਗਵਾਹ ਹੈ ਅਤੇ ਉਸ ਦਾ ਇਹ ਖੁਲਾਸਾ ਉਸੇ ਕੇਸ ਨਾਲ ਸਬੰਧਤ ਬਿਆਨਾਂ ਦਾ ਹਿੱਸਾ ਸੀ। ਜੋ ਪੁਲਿਸ ਦੁਆਰਾ ਸਾਲ 2018 ਵਿੱਚ ਬਿਸ਼ਪ ਫ੍ਰੈਂਕੋ ਖਿਲਾਫ਼ ਦਰਜ ਕੀਤਾ ਗਿਆ ਸੀ।
ਉਸਨੇ ਆਪਣੇ ਬਿਆਨ 'ਚ ਕਿਹਾ ਕਿ ਬਿਸ਼ਪ ਨੇ ਉਸ ਨੂੰ ਫੋਨ ਤੇ ਅਸ਼ਲੀਲ ਟਿੱਪਣੀਆਂ ਕੀਤੀਆਂ।ਨਨ ਦੇ ਅਨੁਸਾਰ, ਉਹ 2015 ਤੋਂ 2017 ਲਗਾਤਾਰ ਦੋ ਸਾਲਾਂ ਲਈ ਫੋਨ ਕਾਲਾਂ, ਚੈਟ ਅਤੇ ਵੀਡੀਓ ਕਾਲਾਂ ਰਾਹੀਂ ਸੰਪਰਕ ਵਿੱਚ ਸਨ।
ਬਿਆਨ ਵਿੱਚ, ਨਨ ਨੇ ਕਿਹਾ ਕਿ ਉਹ ਬਿਸ਼ਪ ਦੇ ਡਰ ਤੋਂ ਚੁੱਪ ਰਹੀ।ਸਤੰਬਰ 2018 ਵਿੱਚ ਗਵਾਹ ਵਜੋਂ ਦਿੱਤੇ ਬਿਆਨ ਵਿੱਚ, ਉਸਨੇ ਕਿਹਾ ਕਿ 2017 ਵਿੱਚ, ਬਿਸ਼ਪ ਨੇ ਉਸ ਕੌਨਵੈਂਟ ਦਾ ਦੌਰਾ ਕੀਤਾ ਜਿਸ ਵਿੱਚ ਉਹ ਹਾਜ਼ਰ ਸੀ ਅਤੇ ਬਿਸ਼ਪ ਨੇ ਉਸਨੂੰ ਗਲੇ ਲਾ ਕੇ ਉਸ ਨੂੰ ਚੁੰਮਿਆ।
ਪੁਲਿਸ ਦਾ ਕਹਿਣਾ ਹੈ ਕਿ ਗਵਾਹ ਬਿਸ਼ਪ ਖਿਲਾਫ ਸ਼ਿਕਾਇਤ ਦਰਜ ਕਰਾਉਣ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਪੁਲਿਸ ਨੂੰ ਅਧਿਕਾਰ ਖੇਤਰ ਵਿੱਚ ਚੌਕਸ ਕਰ ਦਿੱਤਾ ਸੀ ਅਤੇ ਜਦੋਂ ਟੀਮ ਗਵਾਹ ਨੂੰ ਮਿਲੀ ਤਾਂ ਉਸਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਬਿਸ਼ਪ ਫ੍ਰੈਂਕੋ ਖਿਲਾਫ ਵੱਖਰਾ ਕੇਸ ਦਰਜ ਨਹੀਂ ਕੀਤਾ ਗਿਆ। ਮਿਸ਼ਨਰੀ ਆਫ ਜੀਸਸ ਦੀ ਪਹਿਲੀ ਨਨ ਨੇ ਫ੍ਰੈਂਕੋ ਉੱਤੇ ਕੋਟਾਯਾਮ ਦੇ ਕੁਰੂਵਿਲੰਗਾਦੂ ਕੌਨਵੈਂਟ ਵਿਖੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਕੇਸ ਦੀ ਐਫਆਈਆਰ ਜੂਨ 2018 ਵਿੱਚ ਦਰਜ ਕੀਤੀ ਗਈ ਸੀ। ਫਿਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਫ੍ਰੈਂਕੋ ਨੂੰ 21 ਸਤੰਬਰ, 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਸ ਵਿੱਚ ਚਾਰਜਸ਼ੀਟ ਅਪ੍ਰੈਲ 2019 ਵਿੱਚ ਦਾਖਲ ਕੀਤੀ ਗਈ ਸੀ। ਚਾਰਜਸ਼ੀਟ ਵਿੱਚ ਬਿਸ਼ਪ ਫ੍ਰੈਂਕੋ ਮੁੱਲਾਕਲ 'ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ: 342 376 (2 ਕੇ) 376 (2 ਐਨ), 376 (ਸੀ) (ਏ) 377 506 (1) ਦੇ ਤਹਿਤ ਕੇਸ ਦਰਜ ਹੈ।Kerala: Another nun alleges sexual assault by Bishop Franco Mulakkal in 2015 and 2017. She is the 14th witness in the rape case against the Bishop and her revelations were part of her statement in the case that was recorded by police in 2018. (File pic) pic.twitter.com/ZnV8nEqiv2
— ANI (@ANI) February 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement