ਪੜਚੋਲ ਕਰੋ
Advertisement
‘ਆਪ' ਦਾ ਨਖ਼ਰਾ! ਕਾਂਗਰਸ ਨੂੰ ਸਿਰਫ ਦੋ ਸੀਟਾਂ ਦੇਣ ਲਈ ਤਿਆਰ
ਆਮ ਆਦਮੀ ਪਾਰਟੀ ਗਠਜੋੜ ਦੇ ਮੁੱਦੇ ‘ਤੇ ਅਜੇ ਸੰਭਾਵਨਾਵਾਂ ਲੱਭ ਰਹੀ ਹੈ ਪਰ ਜੇਕਰ ਕੌਮੀ ਰਾਜਧਾਨੀ ‘ਚ ਗਠਜੋੜ ਹੁੰਦਾ ਹੈ ਤਾਂ ਉਹ ਕਾਂਗਰਸ ਨੂੰ ਦੋ ਤੋਂ ਜ਼ਿਆਦਾ ਸੀਟਾਂ ਨਹੀਂ ਦੇਵੇਗੀ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਗਠਜੋੜ ਦੇ ਮੁੱਦੇ ‘ਤੇ ਅਜੇ ਸੰਭਾਵਨਾਵਾਂ ਲੱਭ ਰਹੀ ਹੈ ਪਰ ਜੇਕਰ ਕੌਮੀ ਰਾਜਧਾਨੀ ‘ਚ ਗਠਜੋੜ ਹੁੰਦਾ ਹੈ ਤਾਂ ਉਹ ਕਾਂਗਰਸ ਨੂੰ ਦੋ ਤੋਂ ਜ਼ਿਆਦਾ ਸੀਟਾਂ ਨਹੀਂ ਦੇਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਸ ਸਿਲਸਿਲੇ ‘ਚ ਇੱਕ ਮੀਟਿੰਗ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ। ਇਸ ‘ਚ ਸੀਨੀਅਰ ਲੀਡਰਸ਼ਿਪ ਨੇ ਹਿੱਸਾ ਲਿਆ।
ਬੈਠਕ ਤੋਂ ਬਾਅਦ ਪਾਰਟੀ ਨੇ ਕਿਹਾ ਕਿ ਉਹ ਕਾਂਗਰਸ ਨਾਲ ਗੱਲਬਾਤ ਨੂੰ ਤਿਆਰ ਹੈ ਤੇ ਮਾਮਲੇ ‘ਤੇ ਅੱਗੇ ਵਧਣ ਲਈ ਇੱਕ ਨੁਮਾਇੰਦਾ ਚੁਣਿਆ ਹੈ। 'ਆਪ' ਨੇ ਸੰਜੇ ਸਿੰਘ ਨੂੰ ਕਾਂਗਰਸ ਨਾਲ ਗਠਜੋੜ ‘ਤੇ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਹੈ ਪਰ ਕਾਂਗਰਸ ਨੇ ਅਜੇ ਕਿਸੇ ਨੂੰ ਇਸ ਦੀ ਜ਼ਿੰਮੇਵਾਰੀ ਨਹੀਂ ਦਿੱਤੀ।
ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਸਿਰਫ ਦਿੱਲੀ ‘ਚ ਗਠਜੋੜ ਕਰਨਾ ਚਾਹੁੰਦੀ ਹੈ ਤਾਂ ਉਹ ਪੰਜ-ਦੋ ਅਨੁਪਾਤ ‘ਚ ਹੋਵੇਗਾ। ਜੇਕਰ ਦਿੱਲੀ ਤੇ ਹਰਿਆਣਾ ਦੋਵੇਂ ਥਾਂਵਾਂ ‘ਤੇ ਗਠਜੋੜ ਹੁੰਦਾ ਹੈ ਤਾਂ ਦਿੱਲੀ ‘ਚ ਇਹ ਅਨੁਪਾਤ ਚਾਰ ਤੇ ਤਿੰਨ ਹੋਵੇਗਾ। ਜਦਕਿ ਹਰਿਆਣਾ ‘ਚ ਅਨੁਪਾਤ ਛੇ, ਤਿੰਨ ਤੇ ਇੱਕ ਦਾ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement