ਨਵੀਂ ਦਿੱਲੀ: ਹੈਦਰਾਬਾਦ ਗੈਂਗਰੇਪ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੰਸਦ ਭਵਨ ਕੋਲ ਧਰਨੇ ‘ਤੇ ਬੈਠੀ ਕੁੜੀ ਅਨੁ ਦੂਬੇ ਨੂੰ ਸਵੇਰੇ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਥਾਣੇ ਲੈ ਜਾ ਕੇ ਅਨੁ ਤੋਂ ਕਰੀਬ ਚਾਰ ਘੰਟੇ ਤਕ ਪੁੱਛਗਿੱਛ ਕੀਤੀ। ਜਦਕਿ ਹੁਣ ਪੁਲਿਸ ਨੇ ਪ੍ਰਦਰਸ਼ਨ ਨਾ ਕਰਨ ਦੀ ਸ਼ਰਤ ‘ਤੇ ਉਸ ਨੂੰ ਛੱਡ ਦਿੱਤਾ ਹੈ। ਬਾਹਰ ਨਿਕਲ ਕੁੜੀ ਨੇ ਇਲਜ਼ਾਮ ਲਗਾਇਆ ਕਿ ਪੁਲਿਸਵਾਲਿਆਂ ਨੇ ਮੈਨੂੰ ਨੋਹ ਚੁਭਾਏ ਅਤੇ ਮਾਰਿਆ। ਕੁੜੀ ਨੇ ਆਪਣੇ ਹੱਥ ‘ਤੇ ਸੱਟ ਦੇ ਨਿਸ਼ਾਨ ਵੀ ਦਿਖਾਏ।
ਅਨੁ ਦੂਬੇ ਨੇ ਏਬੀਪੀ ਨਿਊਜ਼ ਨੂੰ ਕਿਹਾ, “ਤੁਸੀਂ ਮੇਾਰ ਬੋਰਡ ਲਿਆ ਦਿਓ”। ਅਨੁ ਨੇ ਦੱਸਿਆ, “ਤਿੰਨ ਲੈਡੀ ਕਾਨਸਟੇਬਲ ਮੇਰੇ ‘ਤੇ ਚੜ੍ਹੀਆਂ ਸੀ। ਉਹ ਕੁਝ ਜਾਣਕਾਰੀ ਮੰਗ ਰਹੇ ਸੀ ਮੈਂ ਉਨ੍ਹਾ ਕਿਹਾ ਕਿ ਮੈਂ ਬਾਹਰ ਜਾ ਕੇ ਹੀ ਬੋਲਾਂਗੀ। ਮੈਂ ਮੰਨਾ ਕਰ ਰਹੀ ਸੀ। ਇਸ ਲਈ ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਮੈਨੂੰ ਨੋਹ ਚੁਭਾਏ ਅਤੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਮੈਨੂੰ ਬੈਠਣ ਲਈ ਕਿਹਾ ਪਰ ਮੈਂ ਬੈਠੀ ਨਹੀਂ”।
ਅਨੁ ਨੇ ਅੱਗੇ ਰੋਂਦੇ ਹੋਏ ਕਿਹਾ, “ਜੋ ਤੁਸੀਂ ਮੈਨੂੰ ਪੁੱਛ ਰਹੇ ਹੋ, ਉਹ ਮੇਰੇ ਬਾਰੇ ਨਹੀਂ ਹੈ। ਮੈਂ ਇਹ ਇਸਲਈ ਕਰ ਰਹੀ ਹਾਂ ਤਾਂ ਜੋ ਮੈਂ ਕੱਲ੍ਹ ਸੜ੍ਹ ਕੇ ਨਾ ਮਰਾਂ। ਉਹ ਕੁੜੀ ਮਰ ਗਈ, ਸਭ ਕੁੜੀਆਂ ਮਰ ਗਈਆਂ। ਹਰ 20 ਮਿੰਟ ‘ਚ ਕਿਸੇ ਕੁੜੀ ਨਾਲ ਰੇਪ ਹੁੰਦਾ ਹੈ। ਮੈਂ ਮਰਨਾ ਨਹੀਂ ਚਾਹੁੰਦੀ। ਮੈਂ ਹੋਰ ਬਲਾਤਕਾਰ ਦੇ ਮਾਮਲੇ ਨਹੀਂ ਵੇਖ ਸਕਦੀ। ਮੈਂ ਪੁਰੀ ਰਾਤ ਸੋ ਨਹੀਂ ਸਕੀ ਅਤੇ ਇਹ ਸਿਰਫ ਇੱਕ ਰਾਤ ਦੀ ਗੱਲ ਨਹੀਂ ਹੈ”।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਅਨੁ ਦੂਬੇ ਸੰਸਦ ਭਵਨ ਦੇ ਬਾਹਰ ਸੜਕ ‘ਤੇ ਬੈਠਕੇ ਧਰਨਾ ਕਰ ਆਪਣਾ ਰੋਸ਼ ਜ਼ਾਹਿਰ ਕਰ ਰਹੀ ਸੀ। ਅਨੁ ਤੋਂ ਜਦੋਂ ਏਬੀਪੀ ਨਿਊਜ਼ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕੱਲ੍ਹ ਮੈਂ ਵੀ ਸੜਾਂਗੀ, ਪਰ ਮੈਂ ਲੜਾਂਗੀ। ਮੈਂ ਉਮੀਦ ਨਹੀਂ ਕਰ ਰਹੀ ਕੀ ਕੋਈ ਮੇਰਾ ਸਾਥ ਦਵੇ। ਇਸ ਤੋਂ ਬਾਅਦ ਪੁਲਿਸ ਨੇ ਅਨੁ ਨੂੰ ਉੱਥੋਂ ਹੱਟਾ ਦਿੱਤਾ ਅਤੇ ਕਿਹਾ ਕਿ ਜੰਤਰ-ਮੰਤਰ ‘ਤੇ ਜਾ ਕੇ ਧਰਨਾ ਕਰੋ।
ਹੈਦਰਾਬਾਦ ‘ਚ ਹੋਏ ਗੈਂਗਰੇਪ ਖਿਲਾਫ ਧਰਨੇ ‘ਤੇ ਬੈਠੀ ਅਨੁ ਦੂਬੇ ਨੇ ਏਬੀਪੀ ਨਾਲ ਕੀਤੀ ਗੱਲ
ਏਬੀਪੀ ਸਾਂਝਾ
Updated at:
30 Nov 2019 01:03 PM (IST)
ਹੈਦਰਾਬਾਦ ਗੈਂਗਰੇਪ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੰਸਦ ਭਵਨ ਕੋਲ ਧਰਨੇ ‘ਤੇ ਬੈਠੀ ਕੁੜੀ ਅਨੁ ਦੂਬੇ ਨੂੰ ਸਵੇਰੇ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਥਾਣੇ ਲੈ ਜਾ ਕੇ ਅਨੁ ਤੋਂ ਕਰੀਬ ਚਾਰ ਘੰਟੇ ਤਕ ਪੁੱਛਗਿੱਛ ਕੀਤੀ।
- - - - - - - - - Advertisement - - - - - - - - -