ਪੜਚੋਲ ਕਰੋ
ਭਾਜਪਾ ਨੂੰ 'ਆਪ' ਦਾ ਤਕੜਾ ਝਟਕਾ

ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਤੇ ਦਰਭੰਗਾ ਤੋਂ ਬੀਜੇਪੀ ਸਾਂਸਦ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਪੂਨਮ ਆਜ਼ਾਦ ਨੇ ਬੀਜੇਪੀ ਤੋਂ ਨਾਤਾ ਤੋੜਨ ਦੇ ਫੈਸਲੇ ਨੂੰ ਭਰੇ ਮਨ ਨਾਲ ਲਿਆ ਗਿਆ ਫੈਸਲਾ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਪੂਨਮ ਆਜ਼ਾਦ ਦੇ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾਏਗੀ। ਸੰਜੇ ਸਿੰਘ ਨੇ ਕਿਹਾ ਸੀ ਕਿ ਪੂਨਮ ਆਜ਼ਾਦ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਏਗੀ। ਮਹਿਲਾ ਸ਼ਕਤੀ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਪੂਰਵਾਂਚਲ ਦੇ ਲੋਕਾਂ ਵਿੱਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਪੂਨਮ ਆਜ਼ਾਦ ਦੇ ਪਤੀ ਕੀਰਤੀ ਆਜ਼ਾਦ ਕਾਫੀ ਸਮੇਂ ਤੋਂ ਬੀਜੇਪੀ ਨਾਲ ਨਰਾਜ਼ ਹਨ।
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















