ਚੰਡੀਗੜ੍ਹ: ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਅੱਤਵਾਦ ਤੇ ਪ੍ਰੋਕਸੀ-ਵਾਰ ਖ਼ਿਲਾਫ਼ ਸੋਸ਼ਲ ਮੀਡੀਆ ਦਾ ਇਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਦਾ ਇਸਤੇਮਾਲ ਅਸੀਂ ਨਹੀਂ ਕੀਤਾ ਤਾਂ ਦੁਸ਼ਮਣ ਸਾਡੇ ਖ਼ਿਲਾਫ਼ ਹੀ ਇਸ ਦਾ ਇਸਤੇਮਾਲ ਕਰ ਸਕਦੇ ਹਨ।

ਫੌਜ ਮੁਖੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਇਸਤੇਮਾਲ ਸਬੰਧੀ ਮੁੱਖ ਦਫ਼ਤਰ ਵਿੱਚ ਸਟੱਡੀ ਗਰੁੱਪ ਕੰਮ ਕਰ ਰਿਹਾ ਹੈ ਜੋ ਇਹ ਦੱਸੇਗਾ ਕਿ ਕੀ ਇਸ ਲਈ ਹੋਰ ਵਿੰਗ ਦੀ ਲੋੜ ਪਏਗੀ ਜਾਂ ਨਹੀਂ। ਫਿਲਹਾਲ ਫੌਜ ਦੀ ਮੀਡੀਆ ਯੂਨਿਟ, ਏਡੀਜੀਪੀਆਈ ਹੀ ਸੋਸ਼ਲ ਮੀਡੀਆ ਦਾ ਕਾਰਜਭਾਰ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਡੀਜੀਐਮਓ ਦਫ਼ਤਰ ਵਿੱਚ ਵੀ ਇੱਕ ਏਡੀਜੀ ਰੈਂਕ ਦਾ ਅਧਿਕਾਰੀ ਇਨਫੋ-ਵਾਰਫੇਅਰ ਦੀ ਕੰਮ ਸੰਭਾਲ਼ਦਾ ਹੈ। ਜ਼ਰੂਰਤ ਪਈ ਤਾਂ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਯੂਨਿਟ ਬਣਾਈ ਜਾਏਗੀ ਜਿਸ ਦੀ ਕਮਾਨ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਹੱਥ ਹੋਏਗੀ।

ਰਾਵਤ ਨੇ ਕਿਹਾ ਕਿ ਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਰੋਕ ਨਹੀਂ ਲਾਈ ਜਾ ਸਕਦੀ ਪਰ ਉਨ੍ਹਾਂ ਨੂੰ ਇਹ ਸਿਖਾਇਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਨਾ ਜ਼ਰੂਰੀ ਹੈ।

ਦਰਅਸਲ ਜਨਰਲ ਬਿਪਿਨ ਰਾਵਤ ਅੱਜ ਦਿੱਲੀ ਵਿੱਚ ‘ਸੋਸ਼ਲ ਮੀਡੀਆ ਤੇ ਸਸ਼ਸਤਬਲ’ ਨਾਂ ਦੇ ਸੰਮੇਲਨ ਵਿੱਚ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਉਕਤ ਗੱਲਾਂ ਕਹੀਆਂ ਕਿ ਜਵਾਨਾਂ ਨੂੰ ਸੋਸ਼ਲ ਮੀਡੀਆ ਵਰਤਣੋਂ ਨਹੀਂ ਨਹੀਂ ਰੋਕਿਆ ਜਾ ਸਕਦਾ ਬਸ਼ਰਤੇ ਉਹ ਇਸਤੇਮਾਲ ਸਹੀ ਹੋਵੇ।

ਯਾਦ ਰਹੇ ਕਿ ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ ’ਤੇ ਜਵਾਨਾਂ ਦੀਆਂ ਕੁਝ ਵੀਡੀਓ ਵਾਇਰਲ ਹੋਈਆਂ ਸੀ ਜਿਨ੍ਹਾਂ ਵਿੱਚ ਉਹ ਆਪਣੇ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਲਾ ਰਹੇ ਸੀ। ਇਸ ਦੇ ਬਾਅਦ ਫੌਜ ਦੀਆਂ ਕੁਝ ਫੀਲਡਜ਼ ਯੂਨਿਟਾਂ ਨੇ ਜਵਾਨਾਂ ਦੇ ਸਮਾਰਟਫੋਨ ’ਤ ਪੰਬਾਧੀ ਲਾ ਦਿੱਤੀ ਸੀ।