ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਹੌਲੀ-ਹੌਲੀ ਫੈਲ ਰਿਹਾ ਹੈ। ਕੋਵਿਡ-19 ਨੂੰ ਕੰਟਰੋਲ ਕਰਨ ਲਈ ਸੈਨਾ ਵੀ ਤਿਆਰ-ਬਰ-ਤਿਆਰ ਹੈ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਇਸ ਸਮੇਂ ਫੌਜਾਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਅੱਗੇ ਆਉਣਗੀਆਂ।
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਦੇਸ਼ ਨੂੰ ਵੱਖ-ਵੱਖ ਕੈਂਪਾਂ ਦੀ ਉਸਾਰੀ ਤੱਕ ਵਿਸ਼ੇਸ਼ ਦੇਖਭਾਲ ਮੁਹੱਈਆ ਕਰਾਉਣ ਤੋਂ ਲੈ ਕੇ ਹਰ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਉਹ ਸਮਾਂ ਆ ਗਿਆ ਹੈ ਜਦੋਂ ਸੈਨਿਕ ਬਲਾਂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਇਸ ਲੜਾਈ ਵਿੱਚ ਅੱਗੇ ਵਧਣਾ ਹੋਵੇਗਾ ਤੇ ਦੇਸ਼ ਦੇ ਸੈਨਿਕਾਂ ਨੂੰ ਅਜਿਹੀ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੀਡੀਐਸ ਜਨਰਲ ਰਾਵਤ ਨੇ ਕਿਹਾ ਕਿ ਫੋਰਸਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦਾ ਸਮੱਰਥਨ ਕਰਨ ਤੇ ਆਈਸੋਲੇਸ਼ਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ ਹਰ ਪ੍ਰਕਾਰ ਦੀ ਮਦਦ ਮੁਹੱਈਆ ਕਰਵਾਏਗੀ। ਰੱਖਿਆ ਬਲਾਂ ਨੂੰ ਚੁਣੌਤੀ ਦੀ ਤਿਆਰੀ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੈਨਿਕ ਸੇਵਾਵਾਂ ਉਨ੍ਹਾਂ ਦੀ ਕਾਰਜਸ਼ੀਲਤਾ ਤੋਂ ਪਰੇ ਕੰਮ ਕਰਨ।
ਦੱਸ ਦਈਏ ਕਿ ਲਗਪਗ 1500 ਲੋਕਾਂ ਨੂੰ ਇਟਲੀ, ਇਰਾਨ, ਚੀਨ ਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਸੀ। ਜਿਨ੍ਹਾਂ ਨੂੰ ਗੁਰੂਗ੍ਰਾਮ, ਜੈਸਲਮੇਰ, ਮੁੰਬਈ ਤੇ ਹਿੰਦਨ ਵਰਗੇ ਸਥਾਨਾਂ 'ਤੇ ਫੌਜਾਂ ਦੁਆਰਾ ਕੁਆਰੰਟੀਨ ਕੀਤਾ ਗਿਆ ਸੀ। ਇੱਥੇ 15 ਤੋਂ ਵੱਧ ਕੁਆਰੰਟੀਨ ਕੈਂਪ ਵੀ ਬਣੇ ਹੋਏ ਹਨ, ਜਿੱਥੇ ਉਨ੍ਹਾਂ ਲੋਕਾਂ ਨੂੰ ਕੁਆਰੰਟਾਈਨ ਪੀਰੀਅਡ ਦੌਰਾਨ ਰੱਖਿਆ ਜਾਂਦਾ ਹੈ।
ਹੁਣ ਕੋਰੋਨਾਵਾਇਰਸ ਨਾਲ ਜੰਗ ਲਈ ਫੌਜ ਤਿਆਰ, ਜਨਰਲ ਰਾਵਤ ਦਾ ਪੈਗਾਮ
ਏਬੀਪੀ ਸਾਂਝਾ
Updated at:
25 Mar 2020 03:44 PM (IST)
ਦੇਸ਼ ‘ਚ ਕੋਰੋਨਾਵਾਇਰਸ ਹੌਲੀ-ਹੌਲੀ ਫੈਲ ਰਿਹਾ ਹੈ। ਕੋਵਿਡ-19 ਨੂੰ ਕੰਟਰੋਲ ਕਰਨ ਲਈ ਸੈਨਾ ਵੀ ਤਿਆਰ-ਬਰ-ਤਿਆਰ ਹੈ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਇਸ ਸਮੇਂ ਫੌਜਾਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਅੱਗੇ ਆਉਣਗੀਆਂ।
ਸੰਕੇਤਕ ਤਸਵੀਰ
- - - - - - - - - Advertisement - - - - - - - - -