ਪੜਚੋਲ ਕਰੋ
Advertisement
Helicopter Crash Update : ਅਰੁਣਾਚਲ ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਪਾਇਲਟ ਨੇ ਪਹਿਲਾਂ ਹੀ ATC ਨੂੰ ਕਰ ਦਿੱਤੀ ਸੀ ਕਾਲ
Arunachal Helicopter Crash Update : ਅਰੁਣਾਚਲ ਪ੍ਰਦੇਸ਼ ਵਿੱਚ ਬੀਤੇ ਦਿਨ (21 ਅਕਤੂਬਰ) ਨੂੰ ਚੀਨ ਦੇ ਨਾਲ ਲੱਗਦੇ LAC 'ਤੇ ਭਾਰਤੀ ਸੈਨਾ ਦਾ ਅਟੈਕ ਹੈਲੀਕਾਪਟਰ 'ਰੁਦਰ' ਕ੍ਰੈਸ਼ ਹੋ ਗਿਆ ਸੀ। ਪਾਇਲਟ ਨੇ ਹਾਦਸੇ ਤੋਂ ਪਹਿਲਾਂ ਏਟੀਸੀ ਨੂੰ ਹੈਲੀਕਾਪਟਰ ਵਿੱਚ ਖਰਾਬੀ ਦੀ ਜਾਣਕਾਰੀ ਦਿੱਤੀ ਸੀ।
Arunachal Helicopter Crash Update : ਅਰੁਣਾਚਲ ਪ੍ਰਦੇਸ਼ ਵਿੱਚ ਬੀਤੇ ਦਿਨ (21 ਅਕਤੂਬਰ) ਨੂੰ ਚੀਨ ਦੇ ਨਾਲ ਲੱਗਦੇ LAC 'ਤੇ ਭਾਰਤੀ ਸੈਨਾ ਦਾ ਅਟੈਕ ਹੈਲੀਕਾਪਟਰ 'ਰੁਦਰ' ਕ੍ਰੈਸ਼ ਹੋ ਗਿਆ ਸੀ। ਪਾਇਲਟ ਨੇ ਹਾਦਸੇ ਤੋਂ ਪਹਿਲਾਂ ਏਟੀਸੀ ਨੂੰ ਹੈਲੀਕਾਪਟਰ ਵਿੱਚ ਖਰਾਬੀ ਦੀ ਜਾਣਕਾਰੀ ਦਿੱਤੀ ਸੀ। ਫੌਜ ਮੁਤਾਬਕ ਹਾਦਸੇ ਦੀ ਜਾਂਚ ਲਈ ਬਣਾਈ ਗਈ ਕੋਰਟ ਆਫ ਇਨਕੁਆਰੀ ਦਾ ਮੁੱਖ ਫੋਕਸ ਇਸ ਤਕਨੀਕੀ ਖਰਾਬੀ 'ਤੇ ਹੋਵੇਗਾ। ਹਾਦਸੇ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਚਾਰ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : Rewa Accident: ਰੀਵਾ ਵਿੱਚ ਦਰਦਨਾਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ, 14 ਦੀ ਮੌਤ 40 ਤੋਂ ਵੱਧ ਜ਼ਖਮੀ
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਮੌਸਮ ਬਿਲਕੁਲ ਸਾਫ ਸੀ। ਪਾਇਲਟ ਨੂੰ ਇਸ ਹੈਲੀਕਾਪਟਰ ਨੂੰ 600 ਘੰਟੇ ਉਡਾਣ ਭਰਨ ਦਾ ਤਜਰਬਾ ਸੀ। ਪਾਇਲਟ ਦੀ ਕੁੱਲ ਸੇਵਾ 1800 ਘੰਟੇ ਸੀ। ਹਾਦਸਾਗ੍ਰਸਤ ਹੈਲੀਕਾਪਟਰ, ALH-WSI 'ਰੁਦਰ' ਨੂੰ ਸਾਲ 2015 ਵਿੱਚ ਫੌਜ ਦੀ ਏਵੀਏਸ਼ਨ ਕੋਰ ਵਿੱਚ ਸ਼ਾਮਲ ਹੋਇਆ ਸੀ।
ਭਾਰਤੀ ਸੈਨਾ ਦੇ ਅਨੁਸਾਰ ਆਰਮੀ ਏਵੀਏਸ਼ਨ ਕੋਰ ਦਾ ਇੱਕ ALH-WSI ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਮਿਗਿੰਗ ਵਿੱਚ ਸਵੇਰੇ 10.43 ਵਜੇ ਕਰੈਸ਼ ਹੋ ਗਿਆ। ਮਿਗਿੰਗ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦੂਰ-ਦੁਰਾਡੇ ਦਾ ਇਲਾਕਾ ਹੈ, ਜੋ ਕਿ ਟੂਟਿੰਗ ਦੇ ਦੱਖਣ ਵਿੱਚ ਸਥਿਤ ਹੈ। ਇਸ ਹੈਲੀਕਾਪਟਰ ਨੇ ਅਸਾਮ ਦੇ ਲੇਕਾਬਲੀ ਮਿਲਟਰੀ ਸਟੇਸ਼ਨ ਤੋਂ ਰੁਟੀਨ ਉਡਾਣ ਭਰੀ ਸੀ।
'ਰੁਦਰ' ਅਟੈਕ ਰੋਲ ਵਾਲਾ ਸੀ ਹੈਲੀਕਾਪਟਰ
ਧਿਆਨ ਯੋਗ ਹੈ ਕਿ ਸਵਦੇਸ਼ੀ ALH ਹੈਲੀਕਾਪਟਰ 'ਚ ਹਥਿਆਰ ਲਗਾਉਣ ਤੋਂ ਬਾਅਦ ਇਸ ਨੂੰ ALH-WSI ਯਾਨੀ ਵੈਪਨ ਸਿਸਟਮ ਇੰਟੀਗ੍ਰੇਟਿਡ ਨਾਮ ਦਿੱਤਾ ਗਿਆ ਹੈ। ਫੌਜ ਨੇ ਇਸ ਨੂੰ 'ਰੁਦਰ' ਨਾਂ ਵੀ ਦਿੱਤਾ ਹੈ ਹੈ ਅਤੇ ਇਹ ਇਕ ਲੜਾਕੂ ਯਾਨੀ ਅਟੈਕ ਰੋਲ ਹੈਲੀਕਾਪਟਰ ਹੈ, ਜਿਸ 'ਚ ਦੋ ਪਾਇਲਟ ਸਵਾਰ ਹਨ। ਹਾਲਾਂਕਿ ਫੌਜ ਨੇ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਹੈਲੀਕਾਪਟਰ 'ਚ ਦੋਵੇਂ ਪਾਇਲਟਾਂ ਤੋਂ ਇਲਾਵਾ 3 ਲੋਕ ਮੌਜੂਦ ਸਨ।
ਇੱਕ ਸੈਨਿਕ ਦੀ ਵੀ ਭਾਲ ਜਾਰੀ
ਮਾਮਲੇ 'ਚ ਦੱਸਿਆ ਗਿਆ ਹੈ ਕਿ ਪਾਇਲਟ ਨੇ ਹਾਦਸੇ ਤੋਂ ਪਹਿਲਾਂ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਫੋਨ ਕਰਕੇ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਸੀ। ਭਾਰਤੀ ਫੌਜ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫੌਜ ਦਾ ਕਹਿਣਾ ਹੈ ਕਿ ਉਹ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਫਿਲਹਾਲ ਹੈਲੀਕਾਪਟਰ 'ਚ ਸਵਾਰ ਫੌਜੀ ਦੀ ਭਾਲ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement