ਪੜਚੋਲ ਕਰੋ
ਸੂਬੇ ਦੇ 596 ਸਕੂਲਾਂ 'ਚ ਇੱਕ ਵੀ ਵਿਦਿਆਰਥੀ ਨਹੀਂ, ਹੋਣਗੇ ਬੰਦ
ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਬਗੈਰ ਕੰਮ ਕਾਜ ਦੇ ਪ੍ਰਾਈਮਰੀ ਸਕੂਲਾਂ ਦੀ ਗਿਣਤੀ 254 ਹੈ ਜਦਕਿ ਸੈਕੇਂਡਰੀ ਸਕੂਲਾਂ ਦੀ ਗਿਣਤੀ 19 ਹੈ। ਬੀਜੇਪੀ ਦੇ ਜੰਬੇ ਤਾਸ਼ੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੇ ਸਕੂਲਾਂ ਨੂੰ ਬੰਦ ਕਰਨ ਜਾ ਰਿਹਾ ਹੈ।

ਈਟਾਨਗਰ: ਅਰੁਣਾਚਲ ਪ੍ਰਦੇਸ਼ ਵਿੱਚ ਕੁੱਲ 596 ਪ੍ਰਾਈਮਰੀ ਤੇ ਸੈਕੇਂਡਰੀ ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਨਹੀਂ ਪੜ੍ਹ ਰਿਹਾ। ਇਸ ਸਮੱਸਿਆ ਦੇ ਚੱਲਦਿਆਂ ਇਹ ਸਕੂਲ ਬਗੈਰ ਕੰਮਕਾਜ ਵਾਲੇ ਰਹਿ ਗਏ ਹਨ। ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸਿੱਖਿਆ ਮੰਤਰੀ ਤਬਾ ਤੇਦਿਰ ਨੇ ਕਿਹਾ ਕਿ ਵਿਭਾਗ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਜਿਹੇ ਸਕੂਲਾਂ ਦੀ ਲਿਸਟ ਮਿਲ ਗਈ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਅਗਸਤ ਵਿੱਚ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਬਗੈਰ ਕੰਮ ਕਾਜ ਦੇ ਪ੍ਰਾਈਮਰੀ ਸਕੂਲਾਂ ਦੀ ਗਿਣਤੀ 254 ਹੈ ਜਦਕਿ ਸੈਕੇਂਡਰੀ ਸਕੂਲਾਂ ਦੀ ਗਿਣਤੀ 19 ਹੈ। ਬੀਜੇਪੀ ਦੇ ਜੰਬੇ ਤਾਸ਼ੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੇ ਸਕੂਲਾਂ ਨੂੰ ਬੰਦ ਕਰਨ ਜਾ ਰਿਹਾ ਹੈ। ਬੀਜੇਪੀ ਦੇ ਜੰਬੇ ਤਾਸ਼ੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੇ ਗੈਰ ਕੰਮਕਾਜੀ ਸਕੂਲਾਂ ਨੂੰ ਜ਼ੀਰੋ ਨਾਮਾਂਕਣ ਨਾਲ ਬੰਦ ਕਰਨ ਜਾ ਰਿਹਾ ਹੈ ਤੇ ਕੰਮਕਾਜੀ ਸਕੂਲਾਂ ਨੂੰ ਮਜ਼ਬੂਤ ਕਰਨ ਵੱਲ ਧਿਆਲ ਦਏਗਾ।
Before You Go
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਟ੍ਰੈਂਡਿੰਗ ਟੌਪਿਕ





















