ਕੇਜਰੀਵਾਲ ਨੇ ਗੁਜਰਾਤ ਦੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ, 12 ਘੰਟੇ ਬਿਜਲੀ, ਕਰਜ਼ਾ ਮੁਆਫ਼ੀ ਸ਼ਾਮਲ
ਗੁਜਰਾਤ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ 6 ਗਾਰੰਟੀਆਂ ਦਿੱਤੀਆਂ, ਕਰਜ਼ਾ ਮੁਆਫ਼ੀ, 12 ਘੰਟੇ ਬਿਜਲੀ ਸਮੇਤ ਕੀਤੇ ਹੋਰ ਵੱਡੇ ਐਲਾਨ, ਭਾਰਤੀ ਜਨਤਾ ਪਾਰਟੀ ‘ਤੇ ਵੀ ਸਾਧੇ ਨਿਸ਼ਾਨੇ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੌਰੇ ਤੇ ਹਨ। ਕੇਜੀਰਵਾਲ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਦਵਾਰਕਾ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 24 ਘੰਟੇ ਬਿਜਲੀ ਦੇਣ ਤੋਂ ਬਾਅਦ ਵੀ ਬਿੱਲ ਜ਼ੀਰੋ ਆਉਂਦਾ ਹੈ, ਹੈ ਨਾ ਜਾਦੂ ?
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਸਰਕਾਰ ਬਣਨ ਦੇ ਤਿੰਨ ਮਹੀਨੇ ਬਾਅਦ ਬਿਜਲੀ ਬਿੱਲ ਜ਼ੀਰੋ ਆਵੇਗਾ ਤੇ ਪੁਰਾਣੇ ਬਿੱਲ ਮੁਆਫ਼ ਕੀਤੇ ਜਾਣਗੇ। ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਜਨਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਸਾਨਾਂ ਲਈ 6 ਗਾਰੰਟੀਆਂ ਦਾ ਐਲਾਨ ਕੀਤਾ।
ਗੁਜਰਾਤ ਦੇ ਕਿਸਾਨਾਂ ਨੂੰ ਕੇਜਰੀਵਾਲ ਦੀਆਂ ਗਾਰੰਟੀਆਂ
- ਫ਼ਸਲਾਂ ਦੀ ਐੱਮਐੱਸਪੀ 'ਤੇ ਹੋਵੇਗੀ ਖ਼ਰੀਦ
- ਖੇਤੀ ਲਈ ਦਿਨ ਵਿੱਚ 12 ਘੰਟੇ ਬਿਜਲੀ
- ਪੁਰਾਣੇ ਸਰਵੇ ਰੱਦ ਕਰ ਕਰਾਂਗੇ ਨਵੇਂ
- ਫ਼ਸਲ ਬਰਬਾਦ ਹੋਣ 'ਤੇ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ
- ਨਰਮਦਾ ਬੰਨ੍ਹ ਦੇ ਕਮਾਂਡ ਖੇਤਰ ਵਿੱਚ ਪਹੁੰਚਾਵਾਂਗੇ ਪਾਣੀ
- 2 ਲੱਖ ਤੱਕ ਕਿਸਾਨਾਂ ਦਾ ਕਰਾਂਗੇ ਕਰਜ਼ਾ ਮੁਆਫ਼
Gujarat के किसानों के लिए @ArvindKejriwal जी की Guarantee:
— AAP (@AamAadmiParty) September 2, 2022
1️⃣फसलों पर MSP
2️⃣खेती के लिए दिन में 12 घंटे बिजली
3️⃣ज़मीन सर्वे रद्द कर नया सर्वे
4️⃣₹20,000/Acre मुआवज़ा
5️⃣नर्मदा बांध के पूरे Command क्षेत्र में 1 साल में पानी
6️⃣₹2 लाख तक के क़र्ज़ माफ़#KejriwalNiKhedutGuarantee pic.twitter.com/recAkKHtQA
ਭਾਸ਼ਣਬਾਜ਼ੀ ਨਾਲ ਭਾਰਤ ਨੰਬਰ ਦੇਸ਼ ਨਹੀਂ ਬਣੇਗਾ
ਅਰਵਿੰਦ ਕੇਜਰੀਵਾਲ ਨੇ ਕਿਹਾ, "ਇਹ ਸਾਨੂੰ ਬੇਵਕੂਫ਼ ਬਣਾਉਂਦੇ ਹਨ, ਮੈਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਮੈਂ ਭਾਰਤ ਨੂੰ ਨੰਬਰ 1 ਦੇਸ਼ ਬਣਾਉਣਾ ਹੈ, ਕੇਵਲ ਭਾਸ਼ਣਬਾਜ਼ੀ ਨਾਲ ਭਾਰਤ ਨੰਬਰ 1 ਦੇਸ਼ ਨਹੀਂ ਬਣੇਗਾ, ਹਸਪਤਾਲ, ਸਕੂਲ ਬਣਾਉਣੇ ਪੈਣਗੇ ਫਿਰ ਜਾ ਕੇ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਬਣੇਗਾ। ਟੀਵੀ ਤੇ ਸਕੂਟਰ ਦੀ ਤਿੰਨ ਸਾਲ ਦੀ ਗਾਰੰਟੀ ਆਉਂਦੀ ਹੈ ਮੈਨੂੰ 5 ਸਾਲ ਦੀ ਗਾਰੰਟੀ ਦੇ ਦਿਓ, ਜੇ ਕੰਮ ਨਹੀਂ ਕੀਤਾ ਤਾਂ ਵੋਟ ਮੰਗਣ ਨਹੀਂ ਆਵਾਂਗਾ। ਮੈਨੂੰ ਗਾਲ਼ਾ ਕੱਢਦੇ ਹਨ ਕਿ ਕੇਜਰੀਵਾਲ ਮੁਫ਼ਤ ਦੀਆਂ ਰਿਓੜੀਆਂ ਵੰਡਦਾ ਹੈ, ਅਸੀਂ ਹਰ ਨੌਜਵਾਨ ਨੂੰ 3 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਵਾਂਗੇ
ਪੰਜਾਬ ਨੂੰ ਉਦਯੋਗਿਕ ਹੱਬ ਬਣਾਉਣ ਲਈ ਨਿਵੇਸ਼ ਵੱਲ ਦੇ ਰਹੇ ਹਾਂ ਜ਼ੋਰ-ਮਾਨ