ਚੋਣਾਂ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਕੇਜਰੀਵਾਲ ਦਾ ਵੱਡਾ ਤੋਹਫਾ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਜ਼ੀਰਾਬਾਦ ਦੇ ਸੰਗਮ ਫਲਾਈਓਵਰ ਦੇ ਹੇਠਾਂ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਤੋਂ ਤੁਰੰਤ ਬਾਅਦ ਕੇਜਰੀਵਾਲ ਨੇੜੇ ਹੀ ਇੱਕ ਛੋਟੀ ਜਿਹੀ ਜਨਤਕ ਸਭਾ ਨੂੰ ਸੰਬੋਧਿਤ ਕੀਤਾ। ਵੀਹ ਮਿੰਟ ਦੇ ਸੰਬੋਧਨ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਸ਼ਿਲਾਪੱਟ ਜ਼ਰੀਏ ਦਿੱਲੀ ਵਿੱਚ ਵੱਖ-ਵੱਖ ਥਾਵਾਂ ਤੇ 100 ਨਵੇਂ ਮੁਹੱਲਾ ਕਲੀਨਿਕਾਂ ਦਾ ਇਕੱਠਿਆਂ ਉਦਘਾਟਨ ਕੀਤਾ।

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਜ਼ੀਰਾਬਾਦ ਦੇ ਸੰਗਮ ਫਲਾਈਓਵਰ ਦੇ ਹੇਠਾਂ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਸ ਤੋਂ ਤੁਰੰਤ ਬਾਅਦ ਕੇਜਰੀਵਾਲ ਨੇੜੇ ਹੀ ਇੱਕ ਛੋਟੀ ਜਿਹੀ ਜਨਤਕ ਸਭਾ ਨੂੰ ਸੰਬੋਧਿਤ ਕੀਤਾ। ਵੀਹ ਮਿੰਟ ਦੇ ਸੰਬੋਧਨ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਸ਼ਿਲਾਪੱਟ ਜ਼ਰੀਏ ਦਿੱਲੀ ਵਿੱਚ ਵੱਖ-ਵੱਖ ਥਾਵਾਂ ਤੇ 100 ਨਵੇਂ ਮੁਹੱਲਾ ਕਲੀਨਿਕਾਂ ਦਾ ਇਕੱਠਿਆਂ ਉਦਘਾਟਨ ਕੀਤਾ।
ਜਨ ਸਭਾ ਵਿੱਚ ਆਪਣੇ ਸੰਖੇਪ ਭਾਸ਼ਣ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਉਦੇਸ਼ ਲੈ ਕੇ ਚੱਲ ਰਹੀ ਹੈ ਕਿ ਦਿੱਲੀ ਵਿੱਚ ਕਿਸੇ ਨੂੰ ਵੀ ਆਮ ਇਲਾਜ ਲਈ ਇੱਕ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਨਾ ਕਰਨੀ ਪਏ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਦਾ ਇਲਾਕਾ ਡੇਢ ਹਜ਼ਾਰ ਕਿਲੋਮੀਟਰ ਦਾ ਹੈ। ਜਿਸ ਵਿੱਚੋਂ ਪੰਜ ਸੌ ਕਿਲੋਮੀਟਰ ਯਮੁਨਾ ਤੇ ਜੰਗਲ ਹੈ। ਇੱਥੇ ਸਿਰਫ ਇੱਕ ਹਜ਼ਾਰ ਕਿਲੋਮੀਟਰ ਵਿੱਚ ਆਬਾਦੀ ਹੈ। ਅਜਿਹੀ ਸਥਿਤੀ ਵਿੱਚ, ਦਿੱਲੀ ਸਰਕਾਰ ਦਿੱਲੀ ਵਿੱਚ ਇੱਕ ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇਗੀ ਤਾਂ ਜੋ ਹਰ ਇੱਕ ਕਿਲੋਮੀਟਰ ਵਿੱਚ ਇੱਕ ਮੁਹੱਲਾ ਕਲੀਨਿਕ ਉਪਲੱਬਧ ਹੋਵੇ।
ਟ੍ਰੈਂਡਿੰਗ ਟੌਪਿਕ






















