Arvind Kejriwal On LG : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਵਿਧਾਇਕਾਂ ਨੇ ਉਪ ਰਾਜਪਾਲ ਵੀਕੇ ਸਕਸੈਨਾ 'ਤੇ ਸਰਕਾਰ ਦੇ ਕੰਮ ਵਿੱਚ ਦਖਲ ਦੇਣ ਦਾ ਦੋਸ਼ ਲਾਉਂਦਿਆਂ ਵਿਧਾਨ ਸਭਾ ਤੋਂ ਲੈ ਕੇ LG ਦੇ ਦਫ਼ਤਰ ਤੱਕ ਮਾਰਚ ਕੀਤਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਵਿਧਾਨ ਸਭਾ 'ਚ LG 'ਤੇ ਵੀ ਨਿਸ਼ਾਨਾ ਸਾਧਿਆ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ (17 ਜਨਵਰੀ) ਨੂੰ ਵਿਧਾਨ ਸਭਾ 'ਚ ਦਾਅਵਾ ਕੀਤਾ ਕਿ ਐੱਲ.ਜੀ.ਵੀ.ਕੇ.ਸਕਸੈਨਾ ਨੇ ਉਨ੍ਹਾਂ ਨੂੰ ਇਕ ਬੈਠਕ 'ਚ ਕਿਹਾ ਸੀ ਕਿ ਭਾਜਪਾ ਨੂੰ MCD 'ਚ 20 ਸੀਟਾਂ ਨਹੀਂ ਮਿਲ ਰਹੀਆਂ ਸੀ , ਮੇਰੀ ਵਜ੍ਹਾ ਨਾਲ 104 ਸੀਟਾਂ ਮਿਲ ਗਈਆਂ ਅਤੇ ਆਉਣ ਵਾਲੀਆਂ ਲੋਕ ਸਭਾ 'ਚ ਭਾਜਪਾ 7 ਸੀਟਾਂ ਜਿੱਤੇਗੀ। ਤੁਹਾਨੂੰ ਵਿਧਾਨ ਸਭਾ ਚੋਣਾਂ ਜਿੱਤਣ ਨਹੀਂ ਦੇਵਾਂਗਾ।


 




 ਕੀ ਦਾਅਵਾ ਕੀਤਾ ?

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸਕਸੈਨਾ ਨੇ ਸਕੂਲ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦੀ ਸੂਬਾ ਸਰਕਾਰ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਸੀ ਪਰ ਐੱਲ.ਜੀ. ਦੇ ਦਫਤਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ। ਅਸੀਂ ਕੱਲ੍ਹ ਨੂੰ ਕੇਂਦਰ ਵਿੱਚ ਵੀ ਸੱਤਾ ਵਿੱਚ ਆ ਸਕਦੇ ਹਾਂ, ਸਾਡੇ ਕੋਲ ਲੈਫਟੀਨੈਂਟ ਗਵਰਨਰ ਵੀ ਹੋਵੇਗਾ। ਸਾਡੀ ਸਰਕਾਰ ਜਨਤਾ ਨੂੰ ਪਰੇਸ਼ਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਐੱਲ.ਜੀ. ਨੂੰ ਆਪਣੇ ਤੌਰ 'ਤੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ।


ਇਹ ਵੀ ਪੜ੍ਹੋ : ਕੌਣ ਹੋਏਗਾ ਚੰਡੀਗੜ੍ਹ ਦਾ ਨਵਾਂ ਮੇਅਰ? 'ਆਪ' ਤੇ ਬੀਜੇਪੀ ਦਾ ਮੁਕਾਬਲਾ, ਕਾਂਗਰਸ ਆਊਟ

'ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ'

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਤਾਨਾਸ਼ਾਹੀ’ ਬਰਦਾਸ਼ਤ ਨਹੀਂ ਕਰੇਗੀ। ਬਾਅਦ ਵਿੱਚ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ 'ਤੇ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਣਾ ਜਾਰੀ ਰੱਖੇਗੀ।
ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਕਿਉਂਕਿ ‘ਆਪ’ ਵਿਧਾਇਕ ਵਾਰ-ਵਾਰ ਸਪੀਕਰ ਦੀ ਸੀਟ ਨੇੜੇ ਆ ਕੇ ਐੱਲਜੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

'ਦਿੱਲੀ ਦੇ ਲੋਕਾਂ ਦਾ ਕੀਤਾ ਅਪਮਾਨ'

ਮੀਡੀਆ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ, “ਇਹ ਮੰਦਭਾਗਾ ਹੈ ਕਿ LG ਵੀਕੇ ਸਕਸੈਨਾ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਅਸੀਂ ਬਹੁਤ ਛੋਟੇ ਲੋਕ ਹਾਂ ਪਰ ਅਸੀਂ ਦਿੱਲੀ ਦੇ ਦੋ ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। LG ਨੇ ਇੱਕ ਤਰ੍ਹਾਂ ਨਾਲ ਦਿੱਲੀ ਦੇ ਲੋਕਾਂ ਦਾ ਅਪਮਾਨ ਕੀਤਾ ਹੈ।