ਪੜਚੋਲ ਕਰੋ
Advertisement
(Source: ECI/ABP News/ABP Majha)
ਮੋਦੀ ਭਗਤ ਕਦੇ ਦੇਸ਼ ਭਗਤ ਨਹੀਂ ਹੋ ਸਕਦੇ, ਕੇਜਰੀਵਾਲ ਦੇ ਵੱਡੇ ਦਾਅਵੇ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਰਾਜਨੀਤਕ ਦਲਾਂ ‘ਚ ਤਲਖੀ ਵੀ ਵਧਦੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਮਰਥਕਾਂ ਦੀ ਦੇਸ਼ ਭਗਤੀ ‘ਤੇ ਹੀ ਸਵਾਲ ਚੁੱਕ ਦਿੱਤੇ ਹਨ। ਕੇਜਰੀਵਾਲ ਨੇ ਟਵੀਟ ਕਰ ਕਿਹਾ, “ਮੋਦੀ ਭਗਤ ਕਦੇ, ਦੇਸ਼ ਭਗਤ ਨਹੀਂ ਹੋ ਸਕਦੇ ਤੇ ਦੇਸ਼ ਭਗਤ ਕਦੇ ਮੋਦੀ ਭਗਤ ਨਹੀਂ ਹੋ ਸਕਦੇ। ਹੁਣ ਸਮਾਂ ਆ ਗਿਆ ਹੈ- ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਤੁਸੀਂ ਦੇਸ਼ ਭਗਤ ਹੋ ਜਾਂ ਮੋਦੀ ਭਗਤ?”
ਇੱਕ ਹੋਰ ਟਵੀਟ ‘ਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਸਕੂਲ ਬਣਨ ਤੋਂ ਰੋਕਣ ਦੇ ਇਲਜ਼ਾਮ ਲਾਏ। ਉਨ੍ਹਾਂ ਟਵੀਟ ‘ਚ ਕਿਹਾ, “ਮੋਦੀ ਸਰਕਾਰ ਨੇ ਦਿੱਲੀ ‘ਚ ਸਕੂਲ ਬਣਨ ਤੋਂ ਰੋਕੇ। ਲੜ ਝਗੜ ਕੇ ਚਾਰ ਸਾਲ ਬਾਅਦ ਅੱਜ 11,000 ਕਮਰੇ ਬਣਨੇ ਸ਼ੁਰੂ ਹੋਏ। ਤੁਹਾਨੂੰ ਸੋਚਣਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਜਾਂ ਮੋਦੀ ਨੂੰ। ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਆਪ ਨੂੰ ਵੋਟ ਕਰਨਾ। ਮੋਦੀ ਨੂੰ ਵੋਟ ਦਿਓਗੇ ਤਾਂ ਉਹ ਫੇਰ ਤੋਂ ਤੁਹਾਡੇ ਬੱਚਿਆਂ ਦੇ ਸਕੂਲ ਬਣਨ ਤੋਂ ਰੋਕਣਗੇ।”मोदी भक्त कभी देश भक्त नहीं हो सकता और देश भक्त कभी मोदी भक्त नहीं हो सकता। अब समय आ गया है - आपको तय करना होगा कि आप देशभक्त हो या मोदीभक्त?
— Arvind Kejriwal (@ArvindKejriwal) January 28, 2019
ਤੁਹਾਨੂੰ ਦੱਸ ਦਈਏ ਕਿ ਅਗਲੇ ਲੋਕ ਸਭਾ ਚੋਣਾਂ ‘ਚ ਦਿੱਲੀ ਤੇ ਪੰਜਾਬ ‘ਚ ਆਪ ਤੇ ਭਾਜਪਾ ਨਾਲ ਸਿੱਧੀ ਟੱਕਰ ਦੇਣ ਦੇ ਮੂਡ ‘ਚ ਹੈ। ਦਿੱਲੀ ‘ਚ ਆਪ ਸੱਤਾ ‘ਚ ਹੈ ਤੇ ਪੰਜਾਬ ‘ਚ ਕਾਂਗਰਸ। ਜੇਕਰ ਹਾਲ ਹੀ ‘ਚ ਏਬੀਪੀ ਸਰਵੇਖਣ ‘ਤੇ ਨਜ਼ਰ ਮਾਰੀ ਜਾਵੇ ਤਾਂ ਭਾਜਪਾ 2014 ਨੂੰ ਦਿੱਲੀ ‘ਚ ਦੋਹਰਾ ਸਕਦੀ ਹੈ ਯਾਨੀ ਸਾਰੀਆਂ ਸੀਟਾਂ ‘ਤੇ ਕਬਜ਼ਾ ਕਰ ਸਕਦੀ ਹੈ।मोदी सरकार ने दिल्ली में स्कूल बनने से रोके। लड़ झगड़ के चार साल बाद आज 11,000 कमरे बनने शुरू हुए। आपको सोचना है कि आप अपने बच्चों से प्यार करते हो या मोदी जी से। बच्चों से प्यार करते हो तो AAP को वोट देना। मोदी जी को वोट दोगे तो वो फिर से आपके बच्चों के स्कूल बनने से रोकेंगे https://t.co/qXqOujMHo3
— Arvind Kejriwal (@ArvindKejriwal) January 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement