ਹੈਦਰਾਬਾਦ: ਇੱਥੋਂ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਇੱਕ ਵੱਖਰੇ ਹੀ ਅੰਦਾਜ਼ ‘ਚ ਸਭ ਦੇ ਸਾਹਮਣੇ ਆਏ ਹਨ। ਹੁਣ ਤਕ ਸਭ ਨੇ ਓਵੈਸੀ ਨੂੰ ਸਭ ਨੇ ਐਕਸ਼ਨ ਅਵਤਾਰ ‘ਚ ਦੇਖਿਆ ਹੈ ਪਰ ਹੈਰਦਾਬਾਦ ਦੇ ਫ਼ਤਹਿ ਦਰਵਾਜ਼ਾ ਕੋਲ ਉਹ ਟ੍ਰੈਫਿਕ ਪੁਲਿਸ ਦੇ ਕਿਰਦਾਰ ‘ਚ ਵੀ ਨਜ਼ਰ ਆਏ। ਉਨ੍ਹਾਂ ਵੱਲੋਂ ਜਾਮ ਹਟਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਘਟਨਾ ਸ਼ਾਮ ਦੇ ਸਮੇਂ ਦੀ ਹੈ ਜਦੋਂ ਓਵੈਸੀ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਉੱਥੋਂ ਲੰਘ ਰਹੇ ਸੀ ਤਾਂ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਇਹ ਦੇਖ ਓਵੈਸੀ ਨੇ ਖੁਦ ਇਸ ਟ੍ਰੈਫਿਕ ਜਾਮ ਨੂੰ ਠੀਕ ਕਰਨ ਦੀ ਜ਼ਿੰਮੇਦਾਰੀ ਚੁੱਕੀ ਅਤੇ ਜਦੋਂ ਤਕ ਟ੍ਰੈਫਿਕ ਕਲੀਅਰ ਨਹੀਂ ਹੋਇਆ ਉਹ ਉੱਥੇ ਹੀ ਡਟੇ ਰਹੇ।
ਓਵੈਸੀ ਵੱਲੋਂ ਕੀਤੇ ਇਹ ਕੰਮ ਦੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਕੀਤੀ ਹੈ।