ਅਸਾਮ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਲਿਆ ਹੈ। ਸੂਬੇ ਦੀ ਹੇਮੰਤ ਬਿਸਵਾ ਸਰਕਾਰ ਨੇ ਬੀਫ 'ਤੇ ਪਾਬੰਦੀ ਲਗਾ ਦਿੱਤੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਫੈਸਲਾ ਕੀਤਾ ਹੈ ਕਿ ਕਿਸੇ ਵੀ ਰੈਸਟੋਰੈਂਟ ਜਾਂ ਹੋਟਲ ਵਿੱਚ ਬੀਫ ਨਹੀਂ ਪਰੋਸਿਆ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਜਨਤਕ ਸਮਾਰੋਹ ਜਾਂ ਜਨਤਕ ਸਥਾਨ 'ਤੇ ਵੀ ਨਹੀਂ ਪਰੋਸਿਆ ਜਾਵੇਗਾ।


ਹੋਰ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਗਾਰਡ ਕਾਬੂ, 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ


ਦਰਅਸਲ, ਅਸਾਮ ਸਰਕਾਰ ਦੀ ਕੈਬਨਿਟ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋਈ। ਇਸ ਦੌਰਾਨ ਹੋਰ ਮੰਤਰੀ ਵੀਡਿਓ ਕਾਨਫਰੰਸਿੰਗ ਰਾਹੀਂ ਜੁੜੇ। ਇਸ ਦੌਰਾਨ ਸੂਬੇ 'ਚ ਬੀਫ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ। 



ਸਰਮਾ ਨੇ ਕੀ ਕਿਹਾ?


ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ, ਅਸਾਮ ਵਿੱਚ ਗਊ ਹੱਤਿਆ ਰੋਕਣ ਲਈ ਅਸੀਂ 3 ਸਾਲ ਪਹਿਲਾਂ ਕਾਨੂੰਨ ਲਿਆਂਦਾ ਸੀ। ਇਸ ਨਾਲ ਗਊ ਹੱਤਿਆ ਨੂੰ ਰੋਕਣ ਵਿਚ ਕਾਫੀ ਸਫਲਤਾ ਮਿਲੀ ਹੈ। ਹੁਣ ਅਸੀਂ ਫੈਸਲਾ ਕੀਤਾ ਹੈ ਕਿ ਆਸਾਮ ਦੇ ਕਿਸੇ ਵੀ ਰੈਸਟੋਰੈਂਟ ਜਾਂ ਹੋਟਲ ਵਿੱਚ ਬੀਫ ਨਹੀਂ ਪਰੋਸਿਆ ਜਾਵੇਗਾ ਅਤੇ ਇਹ ਕਿਸੇ ਵੀ ਜਨਤਕ ਸਮਾਰੋਹ ਜਾਂ ਜਨਤਕ ਸਥਾਨ 'ਤੇ ਵੀ ਨਹੀਂ ਪਰੋਸਿਆ ਜਾਵੇਗਾ, ਇਸ ਲਈ ਅੱਜ ਤੋਂ ਅਸੀਂ ਹੋਟਲਾਂ, ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਬੀਫ ਦੇ ਸੇਵਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।


ਪਹਿਲਾਂ ਸਾਡਾ ਫੈਸਲਾ ਮੰਦਰਾਂ ਦੇ ਨੇੜੇ ਬੀਫ ਖਾਣ 'ਤੇ ਪਾਬੰਦੀ ਲਗਾਉਣ ਦਾ ਸੀ ਪਰ ਹੁਣ ਅਸੀਂ ਇਸਨੂੰ ਪੂਰੇ ਰਾਜ ਵਿੱਚ ਵਧਾ ਦਿੱਤਾ ਹੈ ਕਿ ਤੁਸੀਂ ਇਸਨੂੰ ਕਿਸੇ ਵੀ ਕਮਿਊਨਿਟੀ ਪਲੇਸ, ਪਬਲਿਕ ਪਲੇਸ, ਹੋਟਲ ਜਾਂ ਰੈਸਟੋਰੈਂਟ ਵਿੱਚ ਨਹੀਂ ਖਾ ਸਕੋਗੇ। ਜੋ ਕਦਮ ਅਸੀਂ ਤਿੰਨ ਸਾਲ ਪਹਿਲਾਂ ਚੁੱਕਿਆ ਸੀ। ਅਸੀਂ ਇਸਨੂੰ ਹੋਰ ਅੱਗੇ ਲੈ ਜਾ ਰਹੇ ਹਾਂ।



ਜਿਨ੍ਹਾਂ ਨੂੰ ਇਹ ਫੈਸਲਾ ਪਸੰਦ ਨਹੀਂ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਚਾਹੀਦਾ ਹੈ- ਅਸਾਮ ਮੰਤਰੀ


ਆਸਾਮ ਸਰਕਾਰ ਦੇ ਮੰਤਰੀ ਪਿਜੂਸ਼ ਹਜ਼ਾਰਿਕਾ ਨੇ ਇਸ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, ਮੈਂ ਅਸਾਮ ਕਾਂਗਰਸ ਨੂੰ ਚੁਣੌਤੀ ਦਿੰਦਾ ਹਾਂ ਕਿ ਜਾਂ ਤਾਂ ਇਸ ਫੈਸਲੇ ਦਾ ਸਵਾਗਤ ਕਰੇ ਜਾਂ ਪਾਕਿਸਤਾਨ ਚਲਾ ਜਾਵੇ।


ਅਸਾਮ ਵਿੱਚ ਬੀਫ ਨੂੰ ਲੈ ਕੇ ਸਿਆਸੀ ਵਿਵਾਦ


ਅਸਾਮ ਦੇ ਸੀਐਮ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਆਸਾਮ ਵਿੱਚ ਬੀਫ ਨੂੰ ਲੈ ਕੇ ਸਿਆਸੀ ਉਥਲ-ਪੁਥਲ ਚੱਲ ਰਹੀ ਹੈ। ਦਰਅਸਲ ਹਾਲ ਹੀ 'ਚ ਹੋਈਆਂ ਅਸਾਮ ਉਪ ਚੋਣਾਂ 'ਚ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੇ ਸਾਰੀਆਂ 5 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਵਿੱਚ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਮੁਸਲਿਮ ਬਹੁਲ ਸਮਗੁੜੀ ਸੀਟ ਵੀ ਸ਼ਾਮਲ ਹੈ।


ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਸੰਸਦ ਰਕੀਬੁਲ ਹੁਸੈਨ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਵੋਟਰਾਂ ਨੂੰ ਬੀਫ ਪਾਰਟੀ ਦੇ ਕੇ ਜਿੱਤ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਹੇਮੰਤ ਸਰਮਾ ਨੇ ਵੀ ਇਨ੍ਹਾਂ ਦੋਸ਼ਾਂ 'ਤੇ ਜਵਾਬੀ ਕਾਰਵਾਈ ਕੀਤੀ ਸੀ।  ਉਨ੍ਹਾਂ ਕਿਹਾ ਸੀ ਕਿ ਜੇਕਰ ਕਾਂਗਰਸ ਅਸਾਮ 'ਚ ਲਿਖਤੀ ਸਹਿਮਤੀ ਦਿੰਦੀ ਹੈ ਤਾਂ ਮੈਂ ਬੀਫ 'ਤੇ ਪਾਬੰਦੀ ਲਗਾਉਣ ਲਈ ਤਿਆਰ ਹਾਂ।