Assam-Mizoram Clash: ਸਰਹੱਦੀ ਵਿਵਾਦ ਨੂੰ ਲੈ ਕੇ ਉੱਤਰ-ਪੂਰਬ ਦੇ ਦੋ ਸੂਬਿਆਂ ਅਸਾਮ ਤੇ ਮਿਜ਼ੋਰਮ ਦਾ ਝਗੜਾ ਹਿੰਸਕ ਹੋ ਗਿਆ ਹੈ। ਅਸਾਮ-ਮਿਜ਼ੋਰਮ ਸਰਹੱਦ ਦੇ ਲਾਇਲਪੁਰ 'ਚ ਅਸਾਮ ਪੁਲਿਸ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਇਸ ਦੇ ਨਾਲ ਹੀ 50 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਅਸਾਮ ਦਾ ਦੋਸ਼ ਹੈ ਕਿ ਮਿਜ਼ੋਰਮ ਦੇ ਲੋਕਾਂ ਨੇ ਗੋਲੀਆਂ ਚਲਾਈਆਂ ਤੇ ਮਿਜ਼ੋਰਮ ਦਾ ਦੋਸ਼ ਹੈ ਕਿ ਅਸਾਮ ਪੁਲਿਸ ਮੁਲਾਜ਼ਮਾਂ ਨੇ ਨਾਗਰਿਕਾਂ 'ਤੇ ਫ਼ਾਈਰਿੰਗ ਕੀਤੀ। ਜਾਣੋ ਆਖਰ ਸਾਰਾ ਵਿਵਾਦ ਕੀ ਹੈ?
ਅਸਾਮ ਤੇ ਮਿਜ਼ੋਰਮ 'ਚ 164 ਕਿਲੋਮੀਟਰ ਲੰਮੀ ਸਰਹੱਦ-
ਅਸਾਮ ਦੇ ਬਰਾਕ ਘਾਟੀ ਦੇ ਜ਼ਿਲ੍ਹੇ- ਕਛਾਰ, ਕਰੀਮਗੰਜ ਤੇ ਹੈਲਾਕਾਂਡੀ, ਮਿਜ਼ੋਰਮ ਦੇ ਤਿੰਨ ਜ਼ਿਲ੍ਹਿਆਂ- ਆਈਜ਼ੋਲ, ਕੋਲਾਸਿਬ ਤੇ ਮਾਮਿਤ ਨਾਲ 164 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਹੈ। ਅਗਸਤ 2020 ਤੇ ਫ਼ਰਵਰੀ 'ਚ ਵੀ ਖੇਤਰੀ ਵਿਵਾਦ ਦੌਰਾਨ ਅੰਤਰ-ਰਾਜੀ ਸਰਹੱਦ 'ਤੇ ਝੜਪਾਂ ਹੋਈਆਂ ਸਨ। ਅਸਾਮ ਤੇ ਮਿਜ਼ੋਰਮ ਦੋਵੇਂ ਪਹਾੜੀ ਖੇਤਰ ਹਨ।
ਦਰਅਸਲ, ਪਹਾੜੀ ਖੇਤਰਾਂ 'ਚ ਕਾਸ਼ਤ ਲਈ ਜ਼ਮੀਨ ਬਹੁਤ ਘੱਟ ਹੈ। ਇਸ ਲਈ ਖੇਤੀਬਾੜੀ ਵਾਲੀ ਜ਼ਮੀਨ ਦੇ ਇੱਕ ਛੋਟੇ ਟੁਕੜੇ ਲਈ ਸਥਾਨਕ ਲੋਕਾਂ 'ਚ ਵਿਵਾਦ ਹੈ। ਤਾਜ਼ਾ ਵਿਵਾਦ ਉਦੋਂ ਵੱਧ ਗਿਆ ਜਦੋਂ ਅਸਾਮ ਪੁਲਿਸ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੀ ਸਰਹੱਦ 'ਤੇ ਕਾਸ਼ਤ ਕਰਨ ਤੋਂ ਰੋਕਿਆ ਤੇ ਉਨ੍ਹਾਂ ਨੂੰ ਭਜਾ ਦਿੱਤਾ।
ਮਿਜ਼ੋਰਮ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਉੱਤਰੀ ਰੇਂਜ) ਲਾਲਬਿਆਕਥੰਗਾ ਖਿਆਂਗਤੇ ਨੇ ਦੱਸਿਆ ਕਿ ਵਿਵਾਦਤ ਖੇਤਰ ਵਿੱਚ ਏਟਲਾਂਗ ਨਦੀ ਦੇ ਕੋਲ ਘੱਟੋ-ਘੱਟ 8 ਝੌਪੜੀਆਂ ਨੂੰ ਅੱਗ ਲਗਾਈ ਗਈ। ਇਨ੍ਹਾਂ ਝੌਂਪੜੀਆਂ 'ਚ ਕੋਈ ਨਹੀਂ ਸੀ। ਇਹ ਝੌਪੜੀਆਂ ਅਸਾਮ ਦੇ ਨੇੜਲੇ ਪਿੰਡ ਵੈਰੇਂਗਟੇ ਦੇ ਕਿਸਾਨਾਂ ਨਾਲ ਸਬੰਧਤ ਹਨ।
ਦੋਵੇਂ ਸੂਬੇ ਇੱਕ-ਦੂਜੇ 'ਤੇ ਦੋਸ਼ ਲਾਉਂਦੇ
ਅਸਾਮ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰੋਂ ਬਦਮਾਸ਼ਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਦੋਂ ਦੋਵਾਂ ਪਾਸਿਆਂ ਦੇ ਸਿਵਲ ਅਧਿਕਾਰੀ ਮਤਭੇਦ ਸੁਲਝਾਉਣ ਲਈ ਗੱਲਬਾਤ ਕਰ ਰਹੇ ਸਨ। ਉੱਥੇ ਹੀ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਅਸਾਮ ਪੁਲਿਸ 'ਤੇ ਅੱਥਰੂ ਗੈਸ ਦੇ ਗੋਲੇ ਦਾਗਣ ਤੇ ਲਾਠੀਚਾਰਜ ਕਰਨ ਦਾ ਦੋਸ਼ ਲਗਾਇਆ, ਜਦਕਿ ਅਸਾਮ ਪੁਲਿਸ ਨੇ ਦਾਅਵਾ ਕੀਤਾ ਕਿ ਮਿਜ਼ੋਰਮ ਦੇ ਵੱਡੀ ਗਿਣਤੀ ਹੁੜਦੰਗੀਆਂ ਨੇ ਅਸਮ ਦੇ ਸਰਕਾਰੀ ਅਧਿਕਾਰੀਆਂ 'ਤੇ ਪਥਰਾਅ ਅਤੇ ਹਮਲਾ ਕੀਤਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਸੂਤਰਾਂ ਨੇ ਦੱਸਿਆ ਕਿ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨਾਲ ਟੈਲੀਫ਼ੋਨ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਅੰਤਰ-ਰਾਜੀ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਗ੍ਰਹਿ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਸਰਹੱਦੀ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਕਿਹਾ। ਦੋਵਾਂ ਮੁੱਖ ਮੰਤਰੀਆਂ ਨੇ ਗ੍ਰਹਿ ਮੰਤਰੀ ਨੂੰ ਭਰੋਸਾ ਦਿੱਤਾ ਹੈ ਕਿ ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਸਰਹੱਦੀ ਮਸਲੇ ਨੂੰ ਸੁਚੱਜੇ ਢੰਗ ਨਾਲ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਅਮਿਤ ਸ਼ਾਹ ਨੇ ਉੱਤਰ-ਪੂਰਬ ਦੇ 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ 'ਚ ਸਰਹੱਦੀ ਵਿਵਾਦਾਂ ਨੂੰ ਸੁਲਝਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ, ਜਿਸ ਤੋਂ 2 ਦਿਨ ਬਾਅਦ ਇਹ ਘਟਨਾ ਵਾਪਰੀ। ਅਸਾਮ 'ਚ ਇਸ ਸਮੇਂ ਭਾਜਪਾ ਦਾ ਸ਼ਾਸਨ ਹੈ, ਜਦਕਿ ਮਿਜ਼ੋਰਮ 'ਚ ਭਾਜਪਾ ਗਠਜੋੜ ਵਾਲੀ ਉੱਤਰ-ਪੂਰਬੀ ਲੋਕਤੰਤਰੀ ਗਠਜੋੜ (ਨੇਡਾ) 'ਚ ਸ਼ਾਮਲ ਮਿਜ਼ੋ ਨੈਸ਼ਨਲ ਫ਼ਰੰਟ (ਐਮਐਨਐਫ) ਦੀ ਸਰਕਾਰ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ