ਪੜਚੋਲ ਕਰੋ
Advertisement
ਪੁਲਿਸ ਨੂੰ ਮਿਲਿਆ 590 ਕਿਲੋ ਨਸ਼ੀਲਾ ਪਦਾਰਥ, ਟਵੀਟ ਕਰ ਕਿਹਾ ਜਿਸ ਦਾ ਵੀ ਹੈ ਸੰਪਰਕ ਕਰੋ!
ਆਸਾਮ ਪੁਲਿਸ ਨੇ ਟਵਿਟਰ ‘ਤੇ ਵੱਖਰੇ ਢੰਗ ਦਾ ਟਵੀਟ ਕੀਤਾ ਹੈ। ਇਸ ਨੂੰ ਪੜ੍ਹ ਕੇ ਕੋਈ ਵੀ ਹੱਸਣ ਨੂੰ ਮਜ਼ਬੂਰ ਹੋ ਜਾਵੇਗਾ। ਆਸਾਮ ਪੁਲਿਸ ਨੇ ਮੁੰਬਈ ਪੁਲਿਸ ਵਾਂਗ ਮਜ਼ੇਦਾਰ ਟਵੀਟ ਕਰ ਬਰਾਮਦ ਹੋਏ ਨਸ਼ੀਲੇ ਪਦਾਰਥ ਦੀ ਖ਼ਬਰ ਦੱਸੀ ਹੈ।
ਨਵੀਂ ਦਿੱਲੀ: ਆਸਾਮ ਪੁਲਿਸ ਨੇ ਟਵਿਟਰ ‘ਤੇ ਵੱਖਰੇ ਢੰਗ ਦਾ ਟਵੀਟ ਕੀਤਾ ਹੈ। ਇਸ ਨੂੰ ਪੜ੍ਹ ਕੇ ਕੋਈ ਵੀ ਹੱਸਣ ਨੂੰ ਮਜ਼ਬੂਰ ਹੋ ਜਾਵੇਗਾ। ਆਸਾਮ ਪੁਲਿਸ ਨੇ ਮੁੰਬਈ ਪੁਲਿਸ ਵਾਂਗ ਮਜ਼ੇਦਾਰ ਟਵੀਟ ਕਰ ਬਰਾਮਦ ਹੋਏ ਨਸ਼ੀਲੇ ਪਦਾਰਥ ਦੀ ਖ਼ਬਰ ਦੱਸੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਜਿਸ ਕਿਸੇ ਦਾ ਵੀ ਇਹ ਸਾਮਾਨ ਗੁੰਮ ਹੋਇਆ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰੇ। ਇਸ ਪੋਸਟ ਨਾਲ ਹੀ ਅੱਖ ਮਾਰਨ ਵਾਲੀ ਇਮੋਜੀ ਵੀ ਪਾਈ ਹੈ।
ਪੁਲਿਸ ਨੇ ਟਵਿਟਰ ‘ਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ, “ਕਿਸੇ ਦਾ ਬੀਤੀ ਰਾਤ ਛਗੋਲੀਆ ਚੈੱਕਪੋਸਟ ‘ਤੇ 590 ਕਿਲੋ ਗਾਂਜਾ ਤੇ ਟਰੱਕ ਗੁੰਮ ਹੋ ਗਿਆ ਹੈ? ਘਬਰਾਓ ਨਹੀਂ, ਸਾਨੂੰ ਮਿਲ ਗਿਆ ਹੈ। ਧੁਬਰੀ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। ਸ਼ਾਨਦਾਰ ਕੰਮ ਟੀਮ ਧੁਬਰੀ।”Anyone lost a huge (590 kgs) amount of Cannabis/Ganja and a truck in and around Chagolia Checkpoint last night?
Don't panic, we found it. Please get in touch with @Dhubri_Police. They will help you out, for sure ;) Great job Team Dhubri. pic.twitter.com/fNoMjbGSKX — Assam Police (@assampolice) 4 June 2019
ਤਸਵੀਰ ‘ਚ ਗਾਂਜੇ ਨਾਲ ਭਰੀਆਂ 50 ਕਾਰਟਨ ਤੇ ਇੱਕ ਵੱਡਾ ਸੂਟਕੇਸ ਨਜ਼ਰ ਆ ਰਿਹਾ ਹੈ। ਪੁਲਿਸ ਨੇ ਖਾਸ ਜਾਣਕਾਰੀ ਦੇ ਅਧਾਰ ‘ਤੇ ਇਸ ਸਵੀਫਟ ਨਾਈਟ ਆਪ੍ਰੇਸ਼ਨ ‘ਚ ਟਰੱਕ ਤੋਂ ਗਾਂਜਾ ਜ਼ਬਤ ਕੀਤਾ। ਅਜਿਹਾ ਹੀ ਤਰੀਕਾ ਮੁੰਬਈ ਪੁਲਿਸ ਵੀ ਅਜ਼ਮਾ ਚੁੱਕੀ ਹੈ। ਜਿਨ੍ਹਾਂ ਨੇ ਗੱਲੀ ਬੁਆਏ ਫ਼ਿਲਮ ਦੇ ਡਾਇਲੌਗ ਦੀ ਵਰਤੋਂ ਕੀਤੀ ਸੀ। ਮੁੰਬਈ ਪੁਲਿਸ ਦੀ ਪੋਸਟ ਕਾਫੀ ਵਾਇਰਲ ਹੋਈ ਸੀ।When he argues to ride a motorcycle without wearing helmet #SillyBoy pic.twitter.com/OPzycNdEAm
— Mumbai Police (@MumbaiPolice) 10 January 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement