ਪੜਚੋਲ ਕਰੋ
Advertisement
Assembly Election Results 2018 Live Updates: 2019 ਲੋਕ ਸਭਾ ਦੇ ਸੈਮੀਫ਼ਾਈਨਲ 'ਚ ਕਾਂਗਰਸ ਦੀ ਬੱਲੇ-ਬੱਲੇ
ਚੰਡੀਗੜ੍ਹ: ਪੰਜ ਸੂਬਿਆਂ ਵਿੱਚ ਬੀਤੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਪੰਜਾਂ ਵਿੱਚੋਂ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਸਥਿਤੀ ਕਾਫੀ ਮਜ਼ਬੂਤ ਹੈ।
ਐਗ਼ਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋ ਗਿਆ ਸੀ ਕਿ ਕਾਂਗਰਸ ਦਾ ਪਾਸਾ ਭਾਰੀ ਰਹੇਗਾ, ਪਰ ਹੁਣ ਸ਼ੁਰੂਆਤੀ ਰੁਝਾਨਾਂ ਦੌਰਾਨ ਬੀਜੇਪੀ ਪਛੜ ਰਹੀ ਹੈ ਅਤੇ ਕਾਂਗਰਸ ਅੱਗੇ ਚੱਲ ਰਹੀ ਹੈ। ਤਾਜ਼ਾ ਰੁਝਾਨ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ। ਉੱਥੇ ਹੀ ਤੇਲੰਗਾਨਾ ਵਿੱਚ ਟੀਆਰਐਸ ਦੀ ਸਰਕਾਰ ਮੁੜ ਤੋਂ ਬਣਦੀ ਦਿਖਾਈ ਦੇ ਰਹੀ ਹੈ।
ਰਾਜਸਥਾਨ- 144 ਸੀਟਾਂ ਦੇ ਰੁਝਾਨ ਆਏ ਹਨ ਜਿੱਥੇ ਕਾਂਗਰਸ 80 ਸੀਟਾਂ ਉੱਪਰ ਅੱਗੇ ਚੱਲ ਰਹੀ ਹੈ ਅਤੇ ਬੀਜੇਪੀ 60 ਸੀਟਾਂ 'ਤੇ ਲੀਡ ਕਰ ਰਹੀ ਹੈ। ਛੱਤੀਗੜ੍ਹ- ਇਸ ਸੂਬੇ ਵਿੱਚ ਵੀ ਕਾਂਗਰਸ ਅੱਗੇ ਵਧ ਰਹੀ ਹੈ। ਛੱਤੀਸਗੜ੍ਹ ਵਿੱਚ ਬੀਜੇਪੀ 32, ਕਾਂਗਰਸ 46 ਅਤੇ ਸੱਤ ਸੀਟਾਂ ਉੱਪਰ ਹੋਰ ਤੇ ਆਜ਼ਾਦ ਅੱਗੇ ਚੱਲ ਰਹੇ ਹਨ। ਮਿਜ਼ੋਰਮ- ਬੀਜੇਪੀ ਦੋ, ਕਾਂਗਰਸ 11, ਐਨਐਨਐਫ 15 ਹੀ ਅੱਗੇ ਚੱਲ ਰਹੇ ਹਨ। ਮੱਧ ਪ੍ਰਦੇਸ਼- ਸੂਬੇ ਵਿੱਚ 230 ਸੀਟਾਂ ਤੋਂ ਰੁਝਾਨ ਆ ਰਹੇ ਹਨ, ਜਿਨ੍ਹਾਂ ਵਿੱਚ ਬੀਜੇਪੀ 108 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ ਵੀ 111 ਸੀਟਾਂ 'ਤੇ ਅੱਗੇ ਜਾ ਰਹੀ ਹੈ। 11 ਸੀਟਾਂ ਉੱਪਰ ਹੋਰਾਂ ਦਾ ਕਬਜ਼ਾ ਹੁੰਦਾ ਦਿਖਾਈ ਦੇ ਰਿਹਾ ਹੈ। ਤੇਲੰਗਾਨਾ- ਇਸ ਸੂਬੇ ਵਿੱਚ ਬੀਜੇਪੀ ਦੋ ਸੀਟਾਂ ਉੱਪਰ ਹੀ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ ਦੀ ਲੀਡ 33 ਸੀਟਾਂ ਉੱਪਰ ਬਣੀ ਹੋਈ ਹੈ। ਪਿਛਲੀ ਵਾਰ ਸੱਤਾ ਵਿੱਚ ਕਾਬਜ਼ ਟੀਆਰਐਸ 71 ਸੀਟਾਂ 'ਤੇ ਅੱਗੇ ਜਾ ਰਹੀ ਹੈ ਜਦਕਿ ਹੋਰ 10 ਸੀਟਾਂ ਉੱਪਰ ਅੱਗੇ ਹੈ।Official ECI trends: Congress leading on 47 seats, BJP on 34, independents on 7 & others on 3 in Rajasthan. #AssemblyElections2018 pic.twitter.com/RCKDFEiZTS
— ANI (@ANI) December 11, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement