ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਅੰਤਮ ਦੌਰ ਵਿੱਚ ਪਹੁੰਚ ਚੁੱਕੇ ਹਨ। ਪਹਿਲਾਂ ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲ ਰਿਹਾ ਸੀ ਪਰ ਹੁਣ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਸਰਕਾਰ ਬਣਾਉਣ ਵੱਲ ਵਧ ਰਹੀ ਹੈ।
ਸਬੰਧਤ ਖ਼ਬਰ: ਪੰਜ ਸੂਬਿਆਂ ਦੇ ਨਤੀਜਿਆਂ 'ਤੇ ਕੀ ਬੋਲੇ ਵੱਡੇ ਲੀਡਰ
ਹੁਣ ਤਕ ਦੇ ਰੁਝਾਨਾਂ ਮੁਤਾਬਕ ਮੱਧ ਪ੍ਰਦੇਸ਼ ਦੀਆਂ ਕੁੱਲ 230 ਵਿਧਾਨ ਸਭਾ ਸੀਟਾਂ ਵਿੱਚੋਂ 115 'ਤੇ ਕਾਂਗਰਸ ਅੱਗੇ ਚੱਲ ਰਹੀ ਹੈ, ਜਦਕਿ ਬੀਜੇਪੀ ਦੀ ਝੋਲੀ ਵਿੱਚ 105 ਸੀਟਾਂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਕੁਝ ਸਮਾਂ ਪਹਿਲਾਂ ਕਾਂਗਰਸ ਨੇ 119 ਸੀਟਾਂ 'ਤੇ ਲੀਡ ਬਣਾ ਲਈ ਸੀ ਪਰ ਰੁਝਾਨ ਪਲ-ਪਲ ਵਿੱਚ ਉੱਪਰ ਹੇਠਾਂ ਹੋ ਰਹੇ ਹਨ।
ਇਹ ਵੀ ਪੜ੍ਹੋ: ਹਾਰ ਵੱਲ ਵਧ ਰਹੀ ਬੀਜੇਪੀ 'ਤੇ ਨਵਜੋਤ ਸਿੱਧੂ ਨੇ ਲਈ ਚੁਟਕੀ
ਉੱਧਰ, ਛੱਤੀਸਗੜ੍ਹ ਵਿੱਚ ਕਾਂਗਰਸ ਨੇ 60 ਸੀਟਾਂ 'ਤੇ ਆਪਣੀ ਚੜ੍ਹਤ ਕਾਇਮ ਰੱਖੀ ਹੈ ਜਦਕਿ ਬੀਜੇਪੀ 17 ਸੀਟਾਂ 'ਤੇ ਹੀ ਸਿਮਟਦੀ ਵਿਖਾਈ ਦੇ ਰਹੀ ਹੈ। ਰਾਜਸਥਾਨ ਵਿੱਚ ਵੀ ਕਾਂਗਰਸ ਨੇ 104 ਦੌੜਾਂ ਦੀ ਲੀਡ ਕਾਇਮ ਕੀਤੀ ਹੋਈ ਹੈ ਅਤੇ ਭਾਜਪਾ 70 ਸੀਟਾਂ 'ਤੇ ਡਟੀ ਹੋਈ ਹੈ।
ਸਬੰਧਤ ਖ਼ਬਰ: ਲੋਕ ਸਭਾ ਚੋਣਾਂ ਲਈ ਬਦਲਣੀ ਪਵੇਗੀ ਮੋਦੀ-ਸ਼ਾਹ ਨੂੰ ਆਪਣੀ ਰਣਨੀਤੀ
ਦੋ ਹੋਰ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਤੇਲੰਗਾਨਾ ਵਿੱਚ ਤੇਲੰਗਾਨਾ ਰਾਸ਼ਟ੍ਰੀਆ ਸਮਿਤੀ (ਟੀਆਰਸੀ) ਤੇ ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ (ਐਮਐਨਐਫ) ਸਰਕਾਰ ਬਣਾਉਣ ਵੱਲ ਵਧ ਰਹੀਆਂ ਹਨ।