Atishi Allegations On Delhi Police: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੜਕਾਂ ‘ਤੇ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨਾਲ ਦਿੱਲੀ ਸਰਕਾਰ ਵਿੱਚ ਮੰਤਰੀ ਅਤਿਸ਼ੀ ਦੀ ਬਹਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ।


ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਵਿੱਚ ਬੈਠੀ ਅਤਿਸ਼ੀ ਕਾਰ ‘ਚੋਂ ਥੱਲ੍ਹੇ ਉਤਰਦੀ ਹੈ ਅਤੇ ਬਾਹਰ ਖੜ੍ਹੇ ਪੁਲਿਸ ਵਾਲੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੀ ਹੈ। ਇਸ ਦੇ ਨਾਲ ਹੀ ਉਹ ਕਾਫ਼ੀ ਗੁੱਸੇ ਵਿੱਚ ਨਜ਼ਰ ਆ ਰਹੀ ਹੈ ਅਤੇ ਪੁਲਿਸ ਵਾਲੇ ਨੂੰ ਕਹਿ ਰਹੀ ਹੈ ਕਿ ਤੁਸੀਂ ਗੱਡੀ ਵਿੱਚ ਬੈਠ ਜਾਓ।


ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹਨ – ਸਾਨੂੰ ਗੋਲੀ ਮਾਰ ਦਿਓ


ਅਤਿਸ਼ੀ ਅਤੇ ਪੁਲਿਸ ਵਿਚਕਾਰ ਚੱਲ ਰਹੀ ਬਹਿਸ ਵਿਚਾਲੇ 'ਆਪ' ਆਗੂ ਆਦਿਲ ਖ਼ਾਨ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਅਤੇ ਵਿਧਾਇਕ ਦੁਰਗੇਸ਼ ਪਾਠਕ ਕਾਰ ਵਿਚੋਂ ਉਤਰਦੇ ਹਨ ਅਤੇ ਜ਼ਮੀਨ ‘ਤੇ ਲੰਮੇਂ ਪੈ ਜਾਂਦੇ ਹਨ।


ਇਸ ਦੌਰਾਨ ਅਤਿਸ਼ੀ ਜ਼ੋਰ-ਜ਼ੋਰ ਨਾ ਚੀਕ ਕੇ ਪੁਲਿਸ ਵਾਲਿਆਂ ਨੂੰ ਕਹਿ ਰਹੀ ਹੈ ਕਿ ਮੈਂ ਘਰ ਜਾਣਾ ਹੈ, ਤਾਂ ਉੱਥੇ ਹੀ ਬਾਕੀ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹਨ ਕਿ ਸਾਨੂੰ ਗੋਲੀ ਮਾਰ ਦਿਓ।


ਇਹ ਵੀ ਪੜ੍ਹੋ: ਪੰਜਾਬ 'ਚ ਰੇਲਵੇ ਦੀ ਵੱਡੀ ਲਾਪਰਵਾਹੀ ! ਰੁਕਣਾ ਸੀ ਜਲੰਧਰ ਤੇ ਜੰਮੂ ਰੂਟ 'ਤੇ ਪਹੁੰਚੀ ਪੈਟਰੋਲ ਟੈਂਕਰ ਨਾਲ ਭਰੀ ਗੱਡੀ, ਵੱਡਾ ਹਾਦਸਾ ਟਲਿਆ


ਅਤਿਸ਼ੀ ਨੇ ਵੀਡੀਓ ਕੀਤਾ ਪੋਸਟ


ਦਿੱਲੀ ਸਰਕਾਰ ਵਿੱਚ ਮੰਤਰੀ ਅਤਿਸ਼ੀ ਨੇ ਇਸ ਵੀਡੀਓ ਨੂੰ ਐਕਸ 'ਤੇ ਪੋਸਟ ਕੀਤਾ ਹੈ। ਪੁਲਿਸ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ ਸੌਰਭ ਭਾਰਦਵਾਜ, ਦੁਰਗੇਸ਼ ਪਾਠਕ, ਆਦਿਲ ਖ਼ਾਨ ਅਤੇ ਮੈਂ ਸ਼ਾਂਤੀ ਨਾਲ ਆਪਣੀ ਰਿਹਾਇਸ਼ ਵੱਲ ਜਾ ਰਹੇ ਸੀ। ਸਾਨੂੰ ਕਾਰ ਵਿਚ ਦੇਖ ਕੇ ਦਿੱਲੀ ਪੁਲਿਸ ਨੇ ਸਾਡੀ ਕਾਰ ਰੋਕ ਲਈ। ਇਹ ਕਿਹੋ ਜਿਹੀ ਤਾਨਾਸ਼ਾਹੀ ਹੈ? ਹੁਣ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਪਾਰਟੀ ਦਫ਼ਤਰ 'ਚ ਨਹੀਂ ਜਾਣ ਦਿੱਤਾ ਜਾਵੇਗਾ। ਹੁਣ ਸਾਨੂੰ ਦਿੱਲੀ ਦੀਆਂ ਸੜਕਾਂ 'ਤੇ ਖੁੱਲ੍ਹ ਕੇ ਘੁੰਮਣ ਨਹੀਂ ਦਿੱਤਾ ਜਾਵੇਗਾ।


ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਵੀਡੀਓ ਪੋਸਟ ਕੀਤੀ ਗਈ ਹੈ। ਪੋਸਟ 'ਚ ਲਿਖਿਆ ਗਿਆ ਹੈ ਕਿ ਪੀਐਮ ਮੋਦੀ ਨਹੀਂ ਚਾਹੁੰਦੇ ਕਿ 'ਆਪ' ਚੋਣਾਂ ਲੜੇ, ਇਸ ਲਈ ਪੁਲਿਸ ਵੱਖ-ਵੱਖ ਥਾਵਾਂ 'ਤੇ ਰੋਕ ਲਗਾ ਰਹੀ ਹੈ।


ਅਤਿਸ਼ੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਨੂੰ ਹਿਰਾਸਤ 'ਚ ਲਿਆ ਜਾਵੇ ਤਾਂ ਜੋ ਅਸੀਂ ਪ੍ਰਚਾਰ ਨਾ ਕਰ ਸਕੀਏ। ਸਾਡੇ ਪਾਰਟੀ ਦਫ਼ਤਰ ਨੂੰ ਜ਼ਬਤ ਕਰ ਲਿਆ ਗਿਆ ਹੈ। ਅਸੀਂ ਚੋਣ ਕਮਿਸ਼ਨ ਕੋਲ ਜਾ ਕੇ ਇਸ ਦੀ ਸ਼ਿਕਾਇਤ ਕਰਾਂਗੇ। ਅਤੇ ਵਰਕਰਾਂ ਨੂੰ ਕਹਿੰਦੇ ਹਾਂ ਕਿ ਅਸੀਂ ਤਾਨਾਸ਼ਾਹੀ ਨੂੰ ਹਰਾਉਣਾ ਹੈ, ਜਿੱਥੇ-ਜਿੱਥੇ ਤੁਹਾਡੀ ਜ਼ਿੰਮੇਵਾਰੀ ਲੱਗੀ ਹੈ, ਉੱਥੇ ਜਾ ਕੇ ਪ੍ਰਚਾਰ ਕਰੋ।


ਇਹ ਵੀ ਪੜ੍ਹੋ: Sangrur Toxic Liquor Tragedy: ਜ਼ਹਿਰੀਲੀ ਸ਼ਰਾਬ ਕਾਰਨ 21 ਮੌਤਾਂ ਲਈ ਭਗਵੰਤ ਮਾਨ ਤੇ ਹਰਪਾਲ ਚੀਮਾ ਖੁਦ ਜ਼ਿੰਮੇਵਾਰ, ਤੁਰੰਤ ਅਸਤੀਫਾ ਦੇਣ: BJP