ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੋਸੀਕਲਾਂ ਥਾਣੇ 'ਚ ਗਣੇਸ਼ ਮੰਦਰ ਦੇ ਪੁਜਾਰੀ 'ਤੇ ਆਰਤੀ ਕਰਨ ਵੇਲੇ ਅਣਪਛਾਤੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਪੁਜਾਰੀ ਗੰਭੀਰ ਜ਼ਖਮੀ ਹੋ ਗਿਆ।


ਐਸਐਸਪੀ ਸਵਪਨਿਲ ਮਮਗਾਈ ਨੇ ਕਿਹਾ ਕਿ ਇਹ ਮਾਮਲਾ ਕੋਕਿਲਾਵਨ ਧਾਮ ਦੇ ਗਣੇਸ਼ ਮੰਦਰ ਦੇ ਪੁਜਾਰੀ ਲਾਡਲੀ ਦਾਸ ਨਾਲ ਸਬੰਧਤ ਹੈ। ਇੱਥੇ ਗਣੇਸ਼ ਜੀ ਦੀ ਆਰਤੀ ਵੇਲੇ ਬਾਇਕ 'ਤੇ ਸਵਾਰ ਦੋ ਮੁੰਡਿਆਂ ਨੇ ਉਨ੍ਹਾਂ ਦੇ ਗੋਲੀਆਂ ਚਲਾਈਆਂ। ਹਰ ਸ਼ਨੀਵਾਰ ਪੂਜਾ-ਅਰਚਨਾ ਲਈ ਇੱਥੇ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਪੁਜਾਰੀ ਲਾਡਰੀ ਦਾਸ ਦੇ ਹੱਥ ਤੇ ਪੈਰ 'ਚ ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਹੈ।

ਪੁਜਾਰੀ ਦੇ ਭਰਾ ਮਹੇਂਦਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਹੈ। ਐਸਐਸਪੀ ਨੇ ਕਿਹਾ ਕਿ ਮਹੇਂਦਰ ਸਿੰਘ ਦੀ ਸ਼ਿਕਾਇਤ ਮੁਤਾਬਕ ਦੋ ਲੋਕਾਂ ਖਿਲਾਫ ਕੇਸ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ। ਮਾਮਲਾ ਇੱਕ ਪੁਰਾਣੀ ਵਾਰਦਾਤ ਨੂੰ ਲੈ ਕੇ ਹੈ ਜਿਸ 'ਚ ਇੱਕ ਪੱਖ ਪੁਜਾਰੀ ਨੂੰ ਜ਼ਬਰਦਸਤੀ ਆਪਣੇ ਪੱਖ 'ਚ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਪੁਜਾਰੀ ਨੇ ਉਨ੍ਹਾਂ ਦੇ ਪੱਖ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਦੀ ਜਾਣ ਲੈਣ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਹੈ।