ਹਰ ਕੋਈ ਆਪਣੇ ਭਵਿੱਖ ਲਈ ਯੋਜਨਾਵਾਂ ਬਣਾਉਂਦਾ ਹੈ। ਰਿਟਾਇਰਮੈਂਟ ਉਨ੍ਹਾਂ 'ਚੋਂ ਇੱਕ ਹੈ। ਬੁਨਿਆਦੀ ਲੋੜਾਂ ਜਿਵੇਂ ਕਿ ਕਾਰ ਜਾਂ ਸਾਈਕਲ ਖਰੀਦਣਾ, ਘਰ ਖਰੀਦਣਾ ਜਾਂ ਕਿਸੇ ਖਾਸ ਉਦੇਸ਼ ਲਈ ਨਿਵੇਸ਼ ਕਰਨਾ, ਇਹ ਸਭ ਇਕ ਨਿਸ਼ਚਿਤ ਤੇ ਸਮਾਂਬੱਧ ਯੋਜਨਾ ਹੈ ਪਰ ਰਿਟਾਇਰਮੈਂਟ ਦੀ ਯੋਜਨਾਬੰਦੀ 'ਚ ਵਿਚਾਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ। ਕਿੰਨਾ ਨਿਵੇਸ਼ ਕਰਨਾ ਹੈ, ਕਿੰਨਾ ਚਿਰ ਨਿਵੇਸ਼ ਕਰਨਾ ਹੈ ਅਤੇ ਲੰਮੇ ਸਮੇਂ ਲਈ ਪੈਸਾ ਇਕੱਠਾ ਕਰਨਾ ਹੈ ਤਾਂ ਇਸ ਲਈ ਕਿਵੇਂ ਪਲਾਨਿੰਗ ਕੀਤੀ ਜਾਵੇ?
ਰਿਟਾਇਰਮੈਂਟ ਦੀ ਯੋਜਨਾ ਬਣਾਉਂਦੇ ਸਮੇਂ, ਬਹੁਤੇ ਲੋਕ ਅਕਸਰ ਵੱਡੀਆਂ ਗਲਤੀਆਂ ਕਰਦੇ ਹਨ, ਜਿਸ ਦੇ ਨਤੀਜੇ ਵੇਖ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਕਾਰਨਾਂ ਕਰਕੇ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਤੁਹਾਨੂੰ ਐਕਟਿਵ ਹੋਣ ਅਤੇ ਆਪਣੀ ਖੁਦ ਦੀ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਇਨ੍ਹਾਂ 5 ਗਲਤੀਆਂ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕਰੋ -
ਬਗੈਰ ਯੋਜਨਾ ਬੱਚਤ
ਬਗੈਰ ਕਿਸੇ ਨਿਵੇਸ਼ ਯੋਜਨਾ ਦੇ ਬਚਤ ਕਰਨਾ ਨਿਵੇਸ਼ ਦੀ ਸਭ ਤੋਂ ਵੱਡੀ ਗਲਤੀਆਂ 'ਚੋਂ ਇਕ ਹੈ। ਰਿਟਾਇਰਮੈਂਟ ਦੇ ਟੀਚੇ ਹੋਰ ਵਿੱਤੀ ਟੀਚਿਆਂ ਤੋਂ ਵੱਖਰੇ ਹੋਣੇ ਚਾਹੀਦੇ ਹਨ। ਇਕ ਵਿੱਤੀ ਸਲਾਹਕਾਰ ਦੇ ਨਾਲ ਕੰਮ ਕਰੋ, ਜੋ ਇਕ ਟੀਚਾ-ਅਧਾਰਤ ਯੋਜਨਾ ਬਣਾਏਗਾ, ਜੋ ਤੁਹਾਨੂੰ ਹੁਣ ਅਤੇ ਭਵਿੱਖ 'ਚ ਆਰਾਮ ਨਾਲ ਰਹਿਣ ਵਿੱਚ ਸਹਾਇਤਾ ਕਰੇਗੀ।
ਬਚਤ 'ਚ ਦੇਰੀ
ਤੁਹਾਡੀ ਰਿਟਾਇਰਮੈਂਟ ਲਈ ਬਚਤ 'ਚ ਦੇਰੀ ਇਕ ਹੋਰ ਆਮ ਗਲਤੀ ਹੈ। ਅਸੀਂ ਪਹਿਲੇ ਕੁਝ ਸਾਲ ਆਸ਼ਰਿਤਾਂ ਲਈ ਪ੍ਰਦਾਨ ਕਰਦੇ ਹਾਂ ਅਤੇ ਲੋੜਾਂ ਦਾ ਧਿਆਨ ਰੱਖਦੇ ਹਾਂ। ਹਾਲਾਂਕਿ ਰਿਟਾਇਰਮੈਂਟ ਲਈ ਬੱਚਤ ਸ਼ੁਰੂ ਕਰਨੀ ਲਾਜ਼ਮੀ ਹੈ, ਕਿਉਂਕਿ ਰਿਟਰਨ ਨੂੰ ਯਕੀਨੀ ਬਣਾਉਣ ਲਈ ਤੁਹਾਡੀ ਪਹਿਲੀ ਚੀਜ਼ ਛੇਤੀ ਕੰਮ ਕਰਨਾ ਹੈ। ਤੁਹਾਡੇ ਨਿਵੇਸ਼ਾਂ ਦੀ ਮਿਸ਼ਰਿਤ ਸ਼ਕਤੀ ਤੁਹਾਡੇ ਰਿਟਾਇਰਮੈਂਟ ਫੰਡ ਨੂੰ ਮਜ਼ਬੂਤ ਕਰੇਗੀ, ਜਿਸ ਨਾਲ ਰਿਟਾਇਰਮੈਂਟ ਤੋਂ ਬਾਅਦ ਆਰਾਮਦਾਇਕ ਜੀਵਨ ਬਤੀਤ ਹੋਵੇਗਾ।
ਕਰਜ਼ੇ ਦਾ ਬੋਝ
ਸਥਿਰ ਆਮਦਨੀ ਦੀ ਅਣਹੋਂਦ 'ਚ ਕਰਜ਼ੇ 'ਚ ਫਸਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਪਣੇ ਸਾਧਨਾਂ ਦੇ ਅੰਦਰ ਖ਼ਰਚੇ ਕਰੋ ਅਤੇ ਬੁਨਿਆਦੀ ਜ਼ਰੂਰਤਾਂ ਜਿਵੇਂ ਕਿ ਹੋਮ ਲੋਨ ਲਈ ਕਰਜ਼ਾ ਲਓ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀਆਂ ਈਐਮਆਈਜ਼ ਇਸ ਤਰੀਕੇ ਨਾਲ ਬਣਾਈਆਂ ਗਈਆਂ ਹੋਣ ਕਿ ਤੁਸੀਂ ਰਿਟਾਇਰ ਹੋਣ ਤੋਂ ਪਹਿਲਾਂ ਆਪਣੇ ਲੋਨ ਦਾ ਭੁਗਤਾਨ ਕਰ ਸਕੋ ਅਤੇ ਕਰਜ਼ ਮੁਕਤ ਹੋ ਜਾਓ।
ਛੋਟੀ ਉਮਰ 'ਚ ਕਰਜ਼ੇ 'ਚ ਨਿਵੇਸ਼
ਜਦੋਂ ਤੁਸੀਂ ਛੋਟੇ ਹੁੰਦੇ ਹੋ ਤੁਸੀਂ ਵਧੇਰੇ ਜ਼ੋਖ਼ਮ ਲੈ ਸਕਦੇ ਹੋ। ਆਪਣੇ ਕੈਰੀਅਰ ਦੇ ਅਰੰਭ 'ਚ ਕਰਜ਼ੇ ਨਾਲੋਂ ਇਕੁਇਟੀ 'ਚ ਵਧੇਰੇ ਨਿਵੇਸ਼ ਕਰਨਾ ਅਤੇ ਰਿਟਾਇਰਮੈਂਟ ਦੇ ਨੇੜੇ ਹੌਲੀ-ਹੌਲੀ ਕਰਜ਼ਾ ਘਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ।