ਪੜਚੋਲ ਕਰੋ
ਬਾਬਾ ਆਮਟੇ ਦੀ ਪੋਤੀ ਸ਼ੀਤਲ ਨੇ ਕੀਤੀ ਖੁਦਕੁਸ਼ੀ, ਜ਼ਹਿਰ ਦਾ ਟੀਕਾ ਲਾ ਦਿੱਤੀ ਜਾਨ
ਮਹਾਰਾਸ਼ਟਰ 'ਚ ਸਮਾਜ ਸੇਵਕ ਤੇ ਬਾਬਾ ਆਮਟੇ ਦੀ ਪੋਤੀ ਡਾਕਟਰ ਸ਼ੀਤਲ ਨੇ ਖੁਦਕੁਸ਼ੀ ਕਰ ਲਈ ਹੈ। ਡਾ. ਸ਼ੀਤਲ ਆਮਟੇ ਆਨੰਦਵਾਨ ਦੀ ਮਹਾਰੋਗੀ ਸੇਵਾ ਸੰਮਤੀ ਦੀ CEO ਵੀ ਸੀ।

ਮੁੰਬਈ: ਮਹਾਰਾਸ਼ਟਰ 'ਚ ਸਮਾਜ ਸੇਵਕ ਤੇ ਬਾਬਾ ਆਮਟੇ ਦੀ ਪੋਤੀ ਡਾਕਟਰ ਸ਼ੀਤਲ ਨੇ ਖੁਦਕੁਸ਼ੀ ਕਰ ਲਈ ਹੈ। ਡਾ. ਸ਼ੀਤਲ ਆਮਟੇ ਆਨੰਦਵਾਨ ਦੀ ਮਹਾਰੋਗੀ ਸੇਵਾ ਸੰਮਤੀ ਦੀ CEO ਵੀ ਸੀ। ਉਸ ਨੇ ਜ਼ਹਿਰੀਲੇ ਟੀਕੇ ਦੀ ਵਰਤੋਂ ਕਰ ਆਪਣੀ ਜਾਨ ਲੈ ਲਈ। ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।
ਸ਼ੀਤਲ ਨੇ ਚੰਦਰਪੁਰ ਜ਼ਿਲ੍ਹੇ ਵਿੱਚ ਆਪਣੇ ਘਰ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਨੇ ਸ਼ੀਤਲ ਆਮਟੇ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਜ਼ਹਿਰ ਨਾਲ ਉਸਦੀ ਮੌਤ ਹੋ ਗਈ ਸੀ। ਸ਼ੀਤਲ ਆਮਟੇ ਨੂੰ ਜਨਵਰੀ 2016 ਵਿੱਚ ਵਿਸ਼ਵ ਆਰਥਿਕ ਫੋਰਮ ਵਲੋਂ‘ਯੰਗ ਗਲੋਬਲ ਲੀਡਰ 2016’ ਚੁਣਿਆ ਗਿਆ ਸੀ।Maharashtra: Sheetal Amte, social activist and granddaughter of Baba Amte, dies allegedly by suicide at Anandwan in Chandrapur
— ANI (@ANI) November 30, 2020
ਟ੍ਰੈਂਡਿੰਗ ਟੌਪਿਕ

















