ਪੜਚੋਲ ਕਰੋ
ਚੀਨ ਦੀ ਹਰਕਤਾਂ ਨੇ ਚੜਾਇਆ ਬਾਬਾ ਰਾਮਦੇਵ ਨੂੰ ਗੁੱਸਾ, ਕੀਤੀ ਸਬਕ ਸਿਖਾਉਣਾ ਦੀ ਮੰਗ
ਰਾਮਦੇਵ ਨੇ ਕਿਹਾ ਕਿ ਚੀਨ ਦਾ ਆਪਸ਼ਨ ਹੁਣ ਭਾਰਤ ਨੂੰ ਲੱਭਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਚੀਨ ਨੂੰ ਪਾਕਿਸਤਾਨ ਵਾਂਗ ਸਬਕ ਸਿਖਾਉਣਾ ਚਾਹੀਦਾ ਹੈ।

ਨਵੀਂ ਦਿੱਲੀ: ਬਾਬਾ ਰਾਮਦੇਵ ਨੇ ਏਬੀਪੀ ਨਿਊਜ਼ ਨਾਲ ਚੀਨ ਅਤੇ ਭਾਰਤ ਦਰਮਿਆਨ ਚੱਲ ਰਹੇ ਤਣਾਅ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਚੀਨ ਦੇ ਵਿਕਲਪ ਦੀ ਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੀਨ ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸੇ ਵੀ ਧਿਰ ਦਾ ਅਜਿਹਾ ਬਿਆਨ ਨਹੀਂ ਆਉਣਾ ਚਾਹੀਦਾ, ਜਿਸ ਨਾਲ ਦੇਸ਼ ਜਾਂ ਵਿਸ਼ਵ ਵਿੱਚ ਭਾਰਤ ਦਾ ਨਾਂ ਖ਼ਰਾਬ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, "ਪਹਿਲਾਂ ਜੋ ਵੀ ਸਮਝੌਤਾ ਹੋਇਆ ਸੀ, ਸਾਡੇ ਸੈਨਿਕ ਚੀਨੀ ਫੌਜ ਦੇ ਹਥਿਆਰਾਂ ਨਾਲ ਨਹੀਂ ਲੜਨਗੇ, ਹੁਣ ਆਰ-ਪਾਰ ਦੀ ਲੜਾਈ ਹੋਣੀ ਚਾਹੀਦੀ ਹੈ ਅਤੇ ਸਾਡੀਆਂ ਫੌਜਾਂ ਨੂੰ ਇਸੇ ਤਰ੍ਹਾਂ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਅਸੀਂ ਪਾਕਿਸਤਾਨ ਦੀ ਸਰਹੱਦ 'ਤੇ ਤਾਇਨਾਤ ਰਹਿੰਦੇ ਹਾਂ।" ਰਾਮਦੇਵ ਨੇ ਅੱਗੇ ਕਿਹਾ, “ਇਸ ਸਮੇਂ ਵਿਸ਼ਵ ਦੀ 80 ਪ੍ਰਤੀਸ਼ਤ ਆਬਾਦੀ ਚੀਨ ਦੇ ਵਿਰੁੱਧ ਹੈ। ਉਸਨੇ ਪੂਰੀ ਦੁਨੀਆ ਨੂੰ ਸੰਕਟ ਵਿੱਚ ਪਾ ਦਿੱਤਾ। ਲੱਖਾਂ ਦੀ ਮੌਤ ਹੋ ਗਈ। ਵਿਸ਼ਵ ਨੂੰ ਚੀਨ ਵਿਰੁੱਧ ਲੜਨਾ ਚਾਹੀਦਾ ਹੈ ਅਤੇ ਭਾਰਤ ਨੂੰ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ।“ ਇਹ ਵੀ ਪੜ੍ਹੋ: ਭਾਰਤ ‘ਤੇ ਹਮਲੇ ਤੋਂ ਬਾਅਦ ਚੀਨ ਦਾ ਮਾੜਾ ਸਮਾਂ ਸ਼ੁਰੂ, ਹੁਣ ਟਰੰਪ ਨੇ ਦਿੱਤੀ ਵੱਡੀ ਧਮਕੀ ਚੀਨ ਦੀਆਂ ਖਤਰਨਾਕਾਂ ਚਾਲਾਂ! ਹੁਣ ਤੱਕ ਭਾਰਤ ਸਣੇ 6 ਦੇਸ਼ਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
" ਹਿੰਦੀ-ਚੀਨੀ ਭਰਾ-ਭਰਾ ਦੇ ਨਾਅਰਿਆਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਚੀਨ ਨੇ ਹਮੇਸ਼ਾ ਸਾਡੇ ਨਾਲ ਧੋਖਾ ਕੀਤਾ ਹੈ। ਉਸ ਦੇਸ਼ ਵਿੱਚ ਮਨੁੱਖਤਾ ਨਹੀਂ ਹੈ। ਇਸ ਵਾਰ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਅਸੀਂ ਇਸ ਵਾਰ ਜਵਾਬ ਨਾ ਦਿੱਤਾ ਤਾਂ ਪੂਰੀ ਦੁਨੀਆ ‘ਚ ਭਾਰਤ ਦੀ ਤੌਹੀਨ ਹੋ ਜਾਵੇਗੀ। "
-ਯੋਗਾ ਗੁਰੂ ਰਾਮਦੇਵ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















