ਪੜਚੋਲ ਕਰੋ
Advertisement
IMA ਦੇ ਕਾਨੂੰਨੀ ਨੋਟਿਸ ਮਗਰੋਂ ਬਾਬਾ ਰਾਮਦੇਵ ਦਾ ਯੂ-ਟਰਨ
ਭਾਰਤੀ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਬਾਬਾ ਰਾਮਦੇਵ (Baba Ramdev) ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਉੱਤੇ ਪਤੰਜਲੀ ਯੋਗਪੀਠ ਨੂੰ ਸਫ਼ਾਈ ਦੇਣੀ ਪਈ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਨੂੰ ਪਤੰਜਲੀ ਯੋਗਪੀਠ ਨੇ ਰੱਦ ਕੀਤਾ ਕਿ ਯੋਗਾ ਗੁਰੂ ਰਾਮਦੇਵ ਨੇ ਐਲੋਪੈਥੀ ਵਿਰੁੱਧ ‘ਅਗਿਆਨਤਾਪੂਰਣ’ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਵਿਗਿਆਨਕ ਇਲਾਜ ਨੂੰ ਬਦਨਾਮ ਕੀਤਾ।
ਨਵੀਂ ਦਿੱਲੀ: ਭਾਰਤੀ ਮੈਡੀਕਲ ਐਸੋਸੀਏਸ਼ਨ (IMA) ਨੇ ਯੋਗ ਗੁਰੂ ਬਾਬਾ ਰਾਮਦੇਵ (Baba Ramdev) ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਉੱਤੇ ਪਤੰਜਲੀ ਯੋਗਪੀਠ ਨੂੰ ਸਫ਼ਾਈ ਦੇਣੀ ਪਈ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਨੂੰ ਪਤੰਜਲੀ ਯੋਗਪੀਠ ਨੇ ਰੱਦ ਕੀਤਾ ਕਿ ਯੋਗਾ ਗੁਰੂ ਰਾਮਦੇਵ ਨੇ ਐਲੋਪੈਥੀ ਵਿਰੁੱਧ ‘ਅਗਿਆਨਤਾਪੂਰਣ’ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਵਿਗਿਆਨਕ ਇਲਾਜ ਨੂੰ ਬਦਨਾਮ ਕੀਤਾ।
ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਹੋ ਰਹੀ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ IMA ਨੇ ਪਹਿਲਾਂ ਆਖਿਆ ਸੀ ਕਿ ਰਾਮਦੇਵ ਆਖ ਰਹੇ ਹਨ ਕਿ ਐਲੋਪੈਥੀ ਇੱਕ ਅਜਿਹੀ ਸਟੁਪਿਡ ਤੇ ਦੀਵਾਲੀਆ ਸਾਇੰਸ ਹੈ…
ਹਰਿਦੁਆਰ ਸਥਿਛ ਪਤੰਜਲੀ ਯੋਗਪੀਠ ਟ੍ਰੱਸਟ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਮਦੇਵ ਡਾਕਟਰਾਂ ਤੇ ਮੈਡੀਕਲ ਕਰਮਚਾਰੀਆਂ ਦਾ ਬਹੁਤ ਆਦਰ ਕਰਦੇ ਹਨ, ਜੋ ਮਹਾਮਾਰੀ ਦੇ ਅਜਿਹੇ ਚੁਣੌਤੀਪੂਰਨ ਸਮੇਂ ’ਚ ਪਿਛਲੇ ਡੇਢ ਸਾਲ ਤੋਂ ਦਿਨ-ਰਾਤ ਕੰਮ ਕਰਦੇ ਰਹੇ ਹਨ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਇੱਕ ਸਮਾਰੋਹ ’ਚ ਸ਼ਾਮਲ ਹੋਣ ਦੌਰਾਨ ਹਾਜ਼ਰ ਲੋਕਾਂ ਸਾਹਮਣੇ ਵ੍ਹਟਸਐਪ ਉੱਤੇ ਪ੍ਰਾਪਤ ਇੱਕ ਸੰਦੇਸ਼ ਪੜ੍ਹ ਰਹੇ ਸਨ।
ਪਤੰਜਲੀ ਯੋਗਪੀਠ ਟ੍ਰੱਸਟ ਦੇ ਜਨਰਲ ਸਕੱਤਰ ਆਚਾਰਿਆ ਬਾਲਕ੍ਰਿਸ਼ਨ ਦੇ ਦਸਤਖ਼ਤਾਂ ਵਾਲੇ ਬਿਆਨ ’ਚ ਕਿਹਾ ਹੈ ਕਿ ਸਵਾਮੀ ਜੀ ਦੀ ਆਧੁਨਿਕ ਵਿਗਿਆਨ ਤੇ ਆਧੁਨਿਕ ਮੈਡੀਕਲ ਪ੍ਰਣਾਲੀ ਰਾਹੀਂ ਇਲਾਜ ਕਰਨ ਵਾਲਿਆਂ ਵਿਰੁੱਧ ਕੋਈ ਗ਼ਲਤ ਮਨਸ਼ਾ ਨਹੀਂ ਹੈ। ਉਨ੍ਹਾਂ ਵਿਰੁੱਧ ਜੋ ਵੀ ਦੋਸ਼ ਲਾਇਆ ਜਾ ਰਿਹਾ ਹੈ, ਉਹ ਗ਼ਲਤ ਤੇ ਬੇਬੁਨਿਆਦ ਹੈ।
ਉਸ ਤੋਂ ਪਹਿਲਾਂ IMA ਨੇ ਇੱਕ ਬਿਆਨ ’ਚ ਆਖਿਆ ਸੀ ਕਿ ਕੇਂਦਰੀ ਸਿਹਤ ਮੰਤਰੀ ਨੂੰ ਰਾਮਦੇਵ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਐਲੋਪੈਥੀ ਤੇ ਵਿਗਿਆਨਕ ਇਲਾਜ ਵਿਰੁੱਧ ‘ਅਗਿਆਨਤਾ ਨਾਲ ਭਰਪੂਰ’ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮਹਾਮਾਰੀ ਦੇ ਸਾਰੇ ਸਮੇਂ ਦੌਰਾਨ ਮੋਹਰੀ ਹੋ ਕੇ ਲੱਖਾਂ ਜਾਨਾਂ ਬਚਾਈਆਂ ਹਨ ਪਰ ਬਾਬਾ ਰਾਮਦੇਵ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement